ਅੰਮ੍ਰਿਤ ਮਾਨ ਦੇ ਨਵੇਂ ਗੀਤ 'ਤੇ ਬਣੀਆਂ ਇਹ ਟਿੱਕ ਟੋਕ ਵੀਡੀਓਜ਼ ਦੇਖ ਹੱਸ ਹੱਸ ਹੋ ਜਾਓਗੇ ਲੋਟ ਪੋਟ,ਅੰਮ੍ਰਿਤ ਮਾਨ ਨੇ ਖੁਦ ਕੀਤੀਆਂ ਸਾਂਝੀਆਂ, ਦੇਖੋ ਵੀਡੀਓ

ਅੰਮ੍ਰਿਤ ਮਾਨ ਦੇ ਨਵੇਂ ਗੀਤ 'ਤੇ ਬਣੀਆਂ ਇਹ ਟਿੱਕ ਟੋਕ ਵੀਡੀਓਜ਼ ਦੇਖ ਹੱਸ ਹੱਸ ਹੋ ਜਾਓਗੇ ਲੋਟ ਪੋਟ,ਅੰਮ੍ਰਿਤ ਮਾਨ ਨੇ ਖੁਦ ਕੀਤੀਆਂ ਸਾਂਝੀਆਂ : ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇਹਨਾਂ 'ਚ ਟਿੱਕ ਟੋਕ ਅਜਿਹਾ ਸ਼ੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ 'ਤੇ ਥੋੜ੍ਹੇ ਸਮੇਂ 'ਚ ਹੀ ਕਈਆਂ ਨੇ ਸੁਰਖ਼ੀਆਂ ਖੱਟੀਆਂ ਹਨ। ਹਾਲ ਹੀ 'ਚ ਗਾਇਕੀ ਤੋਂ ਅਦਾਕਾਰੀ 'ਚ ਆਏ ਅੰਮ੍ਰਿਤ ਮਾਨ ਦਾ ਗੀਤ 'ਜੱਟ ਫੱਟੇ ਚੱਕ' ਰਿਲੀਜ਼ ਹੋਇਆ ਜਿਸ 'ਤੇ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਪਰ ਇਹਨਾਂ ਵੀਡੀਓਜ਼ ਨੂੰ ਦੇਖ ਤੁਹਾਡਾ ਹਾਸਾ ਨਹੀਂ ਰੁਕੇਗਾ।ਜੀ ਹਾਂ ਇਹਨਾਂ ਫਨੀ ਵੀਡੀਓਜ਼ ਨੂੰ ਖੁਦ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।
View this post on Instagram
FATTEY CHAKK?? send your videos at +918146089494
View this post on Instagram
haha this one is funny?? keep supprting Jatt fattey chakk✌? send your videos at +918146089494
View this post on Instagram
???..JATT FATTEY CHAKK fatta akh moonh ch na maari kise de bhraava ?
ਅੰਮ੍ਰਿਤ ਮਾਨ ਦਾ ਗੀਤ ਜੱਟ ਫੱਟੇ ਚੱਕ ਦੀਆਂ ਇਹਨਾਂ ਟਿੱਕ ਟੋਕ ਵੀਡੀਓਜ਼ 'ਚ ਕੋਈ ਲੱਕੜ ਦੇ ਫੱਟੇ ਚੱਕੀ ਆਉਂਦਾ ਨਜ਼ਰ ਆ ਰਿਹਾ ਅਤੇ ਕੋਈ ਮੱਝਾਂ ਬੰਨਣ ਵਾਲੇ ਕਿੱਲ੍ਹੇ ਗਿਣਵਾ ਰਿਹਾ ਹੈ, ਜੋ ਕਿ ਬਹੁਤ ਵਾਇਰਲ ਹੋ ਰਹੀਆਂ ਹਨ। ਗੀਤ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਹੋਰਾਂ ਦਾ ਇਹ ਗੀਤ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਗੀਤ ਦਾ ਮਿਊਜ਼ਿਕ ਦੇਸੀ ਕਰਿਉ ਦੀ ਸੁਪਰਹਿੱਟ ਜੋੜੀ ਨੇ ਤਿਆਰ ਕੀਤਾ ਹੈ। ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।