ਜਸਵਿੰਦਰ ਬਰਾੜ (Jaswinder Brar) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਅਖਾੜੇ ‘ਚ ਪਰਫਾਰਮ ਕਰਨ ਦੇ ਲਈ ਪਹੁੰਚੇ ਹੋਏ ਹਨ । ਇਸ ਦੌਰਾਨ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੀ ਹੈ ਕਿ ‘ਇੰਝ ਨਹੀਂ ਹੋਣਾ ਚਾਹੀਦਾ, ਹੁਣ ਮਾਵਾਂ ਆਪਣੇ ਪੁੱਤਰਾਂ ਦੀਆਂ ਤਰੱਕੀਆਂ ਤੋਂ ਡਰਿਆ ਕਰਨਗੀਆਂ। ਹੁਣ ਮਾਂ ਆਪਣੇ ਬੱਚੇ ਨੂੰ ਇਹ ਨਹੀਂ ਕਹੇਗੀ ਕਿ ਪੁੱਤਰ ਤੂੰ ਅਫਸਰ ਬਣ, ਹੁਣ ਆਖੇਗੀ ਤੂੰ ਘਰ ਬਹਿ ਆਪਾਂ ਘੱਟ ਖਾ ਲਵਾਂਗੇ।
image From instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਭਾਵੁਕ ਹੋਈ ਜਸਵਿੰਦਰ ਬਰਾੜ, ਕਿਹਾ ‘ਮੇਰਾ ਸੋਹਣਾ ਪੁੱਤ ਹੁਣ ਮੈਂ ਤੈਨੂੰ ਕਿੱਥੋਂ ਲੱਭਾਂ’
ਪਹਿਲਾਂ ਮਾਵਾਂ ਆਪਣੇ ਬੱਚਿਆਂ ਦੇ ਪਿੱਛੇ ਪਈਆਂ ਰਹਿੰਦੀਆਂ ਸਨ ਕਿ ਤੂੰ ਕੁਝ ਬਣ ਕੁਝ ਬਣ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਮੈਂ ਵੀ ਜਦੋਂ ਘਰੋਂ ਬਾਹਰ ਨਿਕਲਦੀ ਹਾਂ ਤਾਂ ਮੇਰੇ ਬੱਚੇ ਡਰ ਜਾਂਦੇ ਕਹਿੰਦੇ ਮੰਮੀ ਹਥਿਆਰ ਲੈ ਜਾਓ । ਪਰ ਮੈਂ ਕਿਹਾ ਕਿ ਜਦੋਂ ਉਹਦੀ ਨਜ਼ਰ ਸਵੱਲੀ ਹੋਵੇ ਤਾਂ ਕੁਝ ਨਹੀਂ ਹੁੰਦਾ।
image From instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ‘ਚ ਗਾਇਕਾ ਜਸਵਿੰਦਰ ਬਰਾੜ ਵੀ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ
ਇਸ ਮੌਕੇ ਜਸਵਿੰਦਰ ਬਰਾੜ ਸਿੱਧੂ ਮੂਸੇਵਾਲਾ ਨੂੰ ਲੈ ਕੇ ਭਾਵੁਕ ਨਜ਼ਰ ਆਈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿਖੇ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ।
ਸਿੱਧੂ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਦੱਸ ਦਈਏ ਕਿ ਜਸਵਿੰਦਰ ਬਰਾੜ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਭਤੀਜਾ ਸੀ । ਦੋਵਾਂ ਪਰਿਵਾਰਾਂ ਦਾ ਆਪਸ ‘ਚ ਕਾਫੀ ਮੇਲਜੋਲ ਸੀ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਸਵਿੰਦਰ ਬਰਾੜ ਵੀ ਬਹੁਤ ਦੁਖੀ ਹੈ । ਸੋਸ਼ਲ ਮੀਡੀਆ ‘ਤੇ ਸਿੱਧੂ ਮੂਸੇਵਾਲਾ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ।
View this post on Instagram
A post shared by Jp Live Nakoder (@jplivenakoder)