ਜਸਵਿੰਦਰ ਭੱਲਾ ਦੇ ਘਰ ਲੁੱਟ ਦੀ ਹੋਈ ਵਾਰਦਾਤ, ਘਰੇਲੂ ਨੌਕਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ

By  Shaminder March 19th 2022 10:46 AM

ਆਪਣੇ ਕਾਮੇਡੀ ਅਤੇ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਜਸਵਿੰਦਰ ਭੱਲਾ (Jaswinder Bhalla)  ਦੇ ਘਰ ਲੁੱਟ ਦੀ ਵਾਰਦਾਤ (Robbery)  ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਲੁੱਟ ਦੀ ਇਸ ਵਾਰਦਾਤ ਨੂੰ ਅਦਾਕਾਰ ਦੇ ਘਰੇਲੂ ਨੌਕਰ ਨੇ ਅੰਜਾਮ ਦਿੱਤਾ ਹੈ । ਜਸਵਿੰਦਰ ਭੱਲਾ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਤੋਂ ਮੋਹਾਲੀ ਸ਼ਿਫਟ ਹੋਏ ਸਨ । ਜਿੱਥੇ ਥਾਣਾ ਮਟੌਰ ਏਰੀਆ ‘ਚ ਉਨ੍ਹਾਂ ਨੇ ਆਪਣਾ ਘਰ ਬਣਾਇਆ ਹੈ ।

jaswinder bhalla,, image From Pukhraj Bhalla song

ਹੋਰ ਪੜ੍ਹੋ : ਮਸ਼ਹੂਰ ਗੀਤਕਾਰ ਜਾਨੀ ਦੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਾਨੀ ਜਲਦ ਬਨਣਗੇ ਪਿਤਾ

ਜਿਸ ਸਮੇਂ ਘਰੇਲੂ ਨੌਕਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਘਰ ਦੇ ਸਾਰੇ ਮੈਂਬਰ ਘਰ ਤੋਂ ਬਾਹਰ ਗਏ ਹੋਏ ਸਨ ।ਮਟੌਰ ਥਾਣਾ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਹੋਲੀ ਵਾਲੇ ਦਿਨ ਜਦੋਂ ਸਾਰਾ ਪਰਿਵਾਰ ਹੋਲੀ ਖੇਡਣ ਦੇ ਲਈ ਗਿਆ ਸੀ ਤਾਂ ਘਰ ‘ਚ ਸਿਰਫ਼ ਉਨ੍ਹਾਂ ਦਾ ਨੌਕਰ ਅਤੇ ਬਜ਼ੁਰਗ ਮਾਤਾ ਹੀ ਸੀ । ਮੁਲਜ਼ਮ ਨੌਕਰ ਨੇ ਪਹਿਲਾਂ ਉਨ੍ਹਾਂ ਦੀ ਬਜ਼ੁਰਗ ਮਾਤਾ ਦੇ ਹੱਥ ਬੰਨ ਦਿੱਤੇ ਅਤੇ ਇਸ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ । ਪੁਲਿਸ ਮੁਤਾਬਕ ਮੁਲਜ਼ਮ ਘਰ ਚੋਂ ਗਹਿਣੇ, ਨਗਦੀ ਅਤੇ ਪਿਸਤੌਲ ਲੈ ਗਏ ਹਨ । ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਜੁਟੀ ਹੋਈ ਹੈ ।

 

View this post on Instagram

 

A post shared by PAYAL PARAM || INFLUENCER♥️ (@payalparamofficial)

Related Post