ਜਸਵਿੰਦਰ ਭੱਲਾ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਕੀਤੀ ਜ਼ਾਹਿਰ, ਸ਼ੇਅਰ ਕੀਤਾ ਇਹ ਵੀਡੀਓ

ਇੱਕ ਪਿਤਾ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੁੰਦਾ ਹੈ ਜਦੋਂ ਉਸਦੇ ਪੁੱਤਰ ਦੇ ਸਿਰ ਉੱਤੇ ਸਿਹਰਾ ਸੱਜਣ ਵਾਲਾ ਹੁੰਦਾ ਹੈ। ਉਸ ਦੀਆਂ ਅੱਖਾਂ ਅੱਗੇ ਉਹ ਸਾਰੇ ਹੀ ਪਲ ਗੁਜ਼ਰਦੇ ਨੇ ਕਿਵੇਂ ਇੱਕ ਨੰਨ੍ਹੇ ਜਿਹੇ ਬੱਚੇ ਨੂੰ ਪਹਿਲੀ ਵਾਰ ਆਪਣੇ ਹੱਥਾਂ ‘ਚ ਚੁੱਕਿਆ ਸੀ, ਆਪਣੇ ਹੱਥਾਂ ‘ਚ ਖਿਡਾਇਆ। ਕਦੇ ਇਹ ਬੱਚਾ ਵੱਡਾ ਹੋ ਜਾਂਦਾ ਹੈ ਅਤੇ ਹੁਣ ਉਹ ਜਵਾਨ ਹੋਇਆ ਗੱਭਰੂ ਵਿਆਉਣ ਜੋਗਾ ਹੋ ਗਿਆ ਹੈ। ਅਜਿਹੇ ਹੀ ਅਹਿਸਾਸਾਂ ‘ਚ ਲੰਘ ਰਹੇ ਨੇ ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ Jaswinder Bhalla । ਜੀ ਹਾਂ ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ pukhraj bhalla ਜੋ ਕਿ 19 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ (pukhraj bhalla Wedding soon)। ਹਾਲ ਹੀ ‘ਚ ਪੁਖਰਾਜ ਅਤੇ ਦੀਸ਼ੂ ਦੀਆਂ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਸਨ।
ਬੀਤੀ ਰਾਤ ਪੁਖਰਾਜ ਭੱਲਾ ਦੀ ਸੰਗੀਤ ਸੈਰੇਮੈਨੀ ਸੀ। ਜਿਸ ਦਾ ਇੱਕ ਤਾਜ਼ਾ ਵੀਡੀਓ ਖੁਦ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਬਹੁਤ ਹੀ ਮਜ਼ੇਦਾਰ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਪੁਖਰਾਜ ਦੀ ਕਾਕਟੇਲ ਪਾਰਟੀ ਤੇ ਆਏ ਮਹਿਮਾਨ ਆਪੋ ਆਪਣੇ ਘਰਾਂ ਨੂੰ ਚੱਲੇ ਵੀ ਗਏ..ਪਰ ਯਾਰ ਜਿਗਰੀ ਤੜਕੇ ਤੱਕ ਕਸੂਤੀਆਂ ਧਮਾਲਾਂ ਪਾਉਣ ਤੋਂ ਹੀ ਨੀਂ ਹਟੇ’। ਵੀਡੀਓ ‘ਚ ਦੇਖ ਸਕਦੇ ਹੋ ਪੁਖਰਾਜ ਆਪਣੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਜੰਮ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜਸਵਿੰਦਰ ਭੱਲਾ ਨੂੰ ਮੁਬਾਰਕਾਂ ਦੇ ਰਹੇ ਹਨ।
ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਹ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਵੀ ਨਜ਼ਰ ਆਉਣਗੇ। ਸਵਿੰਦਰ ਭੱਲਾ ਅਦਾਕਾਰਾ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਏਨੀਂ ਦਿਨੀਂ ਉਹ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ।
View this post on Instagram