ਜਸਵਿੰਦਰ ਭੱਲਾ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ੀ, ਪੰਜਾਬ ਸਰਕਾਰ ਵੱਲੋਂ ‘ACHIEVER AWARD’ ਨਾਲ ਕੀਤਾ ਗਿਆ ਸਨਮਾਨਿਤ
ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾ ਕੇ ਫੈਨਜ਼ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਤੇ ਆਪ ਸਭ ਦੀਆਂ ਦੁਆਵਾਂ ਸਦਕਾ ਪੰਜਾਬ ਸਰਕਾਰ ਵੱਲੋਂ ਕੱਲ੍ਹ ਯਾਨੀ ਕਿ 10 ਨਵੰਬਰ 2019 ਨੂੰ ‘ਅਚੀਵਰ ਅਵਾਰਡ’ ਪ੍ਰਾਪਤ ਹੋਇਆ ਹੈ..ਸਭ ਨੂੰ ਬਹੁਤ ਸਾਰਾ ਪਿਆਰ’
View this post on Instagram
ਜਿਸ ਤੋਂ ਬਾਅਦ ਪ੍ਰਸ਼ੰਸ਼ਕਾਂ ਤੇ ਪੰਜਾਬੀ ਕਲਾਕਾਰ ਕਾਮੈਂਟਸ ਰਾਹੀਂ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਜਸਵਿੰਦਰ ਸਿੰਘ ਭੱਲਾ ਦੀ ਤਾਂ ਉਹ ਪੰਜਾਬ ਦੇ ਕਮੇਡੀ ਕਿੰਗ ਨੇ। ਕਿਉਂਕਿ ਉਹ ਆਪਣੀ ਗੱਲਾਂ ਦੇ ਰਾਹੀਂ ਹਾਸੇ ਦੇ ਰੰਗ ਚਾਰੇ ਪਾਸੇ ਬਿਖੇਰ ਦਿੰਦੇ ਹਨ। ਉਨ੍ਹਾਂ ਦੀ ਹਾਜ਼ਰ ਜਵਾਬੀ ਕਾਮੇਡੀ ਦਾ ਤੜਕਾ ਪੰਜਾਬੀ ਫ਼ਿਲਮਾਂ ‘ਚ ਚਾਰ ਚੰਨ ਲਗਾ ਦਿੰਦਾ ਹੈ। ਕਮੇਡੀ ਕਲਾਕਾਰ ਹੋਣ ਦੇ ਨਾਲ ਨਾਲ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਹਨ।
ਜੇ ਗੱਲ ਕਰੀਏ ਜਸਵਿੰਦਰ ਭੱਲਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ‘ਡੈਡੀ ਕੂਲ ਮੁੰਡੇ ਫੂਲ 2’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।