ਆਪਣੇ ਪਰਿਵਾਰ ਦੇ ਨਾਲ ਵੈਸ਼ਨੋ ਦੇਵੀ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਜਸਵਿੰਦਰ ਭੱਲਾ

ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸਿਆਂ ਦੇ ਰੰਗ ਬਿਖੇਰਨ ਵਾਲੇ ਜਸਵਿੰਦਰ ਭੱਲਾ Jaswinder Bhalla ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੀ ਜ਼ਿੰਦਗੀ ਤੇ ਖੁਸ਼ਨੁਮਾਂ ਪਲਾਂ ਨੂੰ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਨੇ। ਇਸ ਵਾਰ ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਦਰਬਾਰ ਵੈਸ਼ਨੋ ਦੇਵੀ ਪਹੁੰਚੇ ।
image From instagram
ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਮਾਤਾ ਦੇ ਦਰਬਾਰ ਦੀ ਚੜ੍ਹਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਦੇ ਖ਼ਾਸ ਦੋਸਤ ਬਾਲਮੁਕੰਦ ਸ਼ਰਮਾ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਤੇ ਨੂੰਹ ਦਿਸ਼ੂ ਵੀ ਨਜ਼ਰ ਆ ਰਹੀ ਹੈ। ਐਕਟਰ ਜਸਵਿੰਦਰ ਭੱਲਾ ਨੇ ਦੱਸਿਆ ਉਹ ਕੁਝ ਦਿਨ ਪਹਿਲਾ ਮਾਤਾ ਦੇ ਦਰਸ਼ਨ ਕਰਨ ਪਹੁੰਚੇ ਸਨ।
ਜਸਵਿੰਦਰ ਭੱਲਾ ਨੇ ਕਪੈਸ਼ਨ ਚ ਲਿਖਿਆ ਹੈ- ‘ਜੈ ਮਾਤਾ ਦੀ...ਮੇਰੇ ਤੇ Bal mukand sharma ji ਦੇ ਸਾਰੇ ਪਰਿਵਾਰ ਨੂੰ (24 April, 2022) Mata Vaishnu Devi Ji ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ’। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਪ੍ਰਸ਼ੰਸਕ ਵੀ ਜੈ ਮਾਤਾ ਕਮੈਂਟ ‘ਚ ਲਿਖ ਰਹੇ ਨੇ ਅਤੇ ਨਾਲ ਹੀ ਪ੍ਰਾਥਨਾ ਵਾਲਾ ਇਮੋਜ਼ੀ ਵੀ ਪੋਸਟ ਕਰ ਰਹੇ ਹਨ।
ਜੇ ਗੱਲ ਕਰੀਏ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਦੱਸ ਦਈਏ ਜਸਵਿੰਦਰ ਭੱਲਾ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਜਸਵਿੰਦਰ ਭੱਲਾ ਅਦਾਕਾਰ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਨੇ। ਦੱਸ ਦਈਏ ਪਿਛਲੇ ਸਾਲ ਨਵੰਬਰ ਮਹੀਨੇ ‘ਚ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦਾ ਵਿਆਹ ਹੋਇਆ ਹੈ।
ਹੋਰ ਪੜ੍ਹੋ : ਮੁੰਬਈ ਟਰੇਨ ‘ਚ ਐਸ਼ਵਰਿਆ ਦੇ ਗੀਤ ‘ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ
View this post on Instagram