ਜੱਸੀ ਗਿੱਲ ਅਤੇ ਬੱਬਲ ਰਾਏ ਵੀ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ

By  Shaminder December 7th 2020 12:28 PM -- Updated: December 7th 2020 12:29 PM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਅਜਿਹੇ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ।ਜੱਸੀ ਗਿੱਲ ਅਤੇ ਬੱਬਲ ਰਾਏ ਵੀ ਕਿਸਾਨਾਂ ਦੇ ਧਰਨੇ ‘ਚ ਪਹੁੰਚ ਚੁੱਕੇ ਹਨ ।ਦੋਵੇਂ ਗਾਇਕ ਅਤੇ ਅਦਾਕਾਰ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਹਨ ਅਤੇ ਖਾਲਸਾ ਏਡ ਦੇ ਵਲੰਟੀਅਰਸ ਨਾਲ ਮਿਲ ਕੇ ਕਿਸਾਨਾਂ ਨੂੰ ਖਾਣ ਪੀਣ ਦਾ ਸਮਾਨ ਵਰਤਾ ਰਹੇ ਹਨ ।

jassie and babbal

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਜਾਰੀ ਹੈ ਅਤੇ ਹੁਣ ਤੱਕ ਕਈ ਕਲਾਕਾਰ ਕਿਸਾਨਾਂ ਦੇ ਸਮਰਥਨ ‘ਚ ਨਿੱਤਰ ਚੁੱਕੇ ਹਨ ।

ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਲਾਕਾਰਾਂ ਦੀ ਭਰਪੂਰ ਹਮਾਇਤ ਮਿਲ ਰਹੀ ਹੈ ਪਰ ਬਾਲੀਵੁੱਡ ਵਿੱਚ ਕੋਈ ਖਾਸ ਸਮਰਥਨ ਨਹੀਂ ਮਿਲਿਆ।

ਹੋਰ ਪੜ੍ਹੋ : ਜੱਸੀ ਗਿੱਲ ਦਾ ਗੀਤ ‘ਗਿਟਾਰ ਸਿੱਖਦਾ’ ਨੂੰ ਨਵੇਂ ਅੰਦਾਜ਼ ‘ਚ ਕੀਤਾ ਗਿਆ ਪੇਸ਼

jassie

ਕੁਝ ਬਾਲੀਵੁੱਡ ਅਦਾਕਾਰਾਂ ਨੇ ਕਿਸਾਨ ਅੰਦੋਲਨ ਉੱਪਰ ਸਵਾਲ ਚੁੱਕੇ ਹਨ, ਉਨ੍ਹਾਂ ਨੂੰ ਵੀ ਪੰਜਾਬ ਦੇ ਕਲਾਕਾਰਾਂ ਨੇ ਜਵਾਬ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀਆਂ ਤੱਕ ਸੀਮਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਬਾਲੀਵੁੱਡ ਦੇ ਵੱਡੇ ਕਲਾਕਾਰ ਨਹੀਂ ਬੋਲੇ।

farmer

ਇੱਥੋਂ ਤੱਕ ਧਰਮਿੰਦਰ ਨੇ ਵੀ ਟਵੀਟ ਕਰਕੇ ਬਾਅਦ ਵਿੱਚ ਹਟਾ ਲਿਆ। ਬਾਲੀਵੁੱਡ ਦੀ ਚੁੱਪੀ ਤੋਂ ਹੋਰ ਕੋਈ ਹੈਰਾਨ ਹੈ।

 

View this post on Instagram

 

A post shared by Jassie Gill (@jassie.gill)

Related Post