ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜੱਸੀ ਗਿੱਲ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਨੌਜਵਾਨਾਂ ਦੇ ਦਿਲ ਉੱਤੇ ਰਾਜ ਕੀਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਗਾਣਿਆਂ ਨਾਲ ਸਭ ਨੂੰ ਦੀਵਾਨਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਵਿੱਚ ਦਿਖਾ ਰਹੇ ਹਨ।
View this post on Instagram
Wakhra nazaara sehar nalo pind da ? #Roots #pindlife
ਹੋਰ ਵੇਖੋ:ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਜ਼ਖਮੀ ਹੋਏ ਇਸ ਡਾਂਸਰ ਦੇ ਇਲਾਜ ‘ਚ ਮਦਦ ਦੇ ਲਈ ਦਿੱਤੇ 5 ਲੱਖ
ਜੱਸੀ ਗਿੱਲ ਜਿਨ੍ਹਾਂ ਨੇ ਹਾਲ ਹੀ ਆਏ ਆਪਣੇ ਗੀਤ 'ਸੁਰਮਾ ਕਾਲਾ' ਨਾਲ ਪੂਰੀ ਧੱਕ ਪਾਈ ਹੋਈ ਹੈ। ਉਨ੍ਹਾਂ ਦਾ ਨੇਹਾ ਕੱਕੜ ਨਾਲ ਗਾਇਆ ਗੀਤ ਕਰੰਟ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਅਜੇ ਤੱਕ ਮਿਲ ਰਿਹਾ ਹੈ। ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜੱਸੀ ਗਿੱਲ ਜੋ ਕਿ ਆਪਣੇ ਜ਼ਿੰਦਗੀ ਦੇ ਖੁਸ਼ਨੁਮਾਂ ਪਲ ਪਿੰਡ ‘ਚ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਪਾਈਆਂ ਨੇ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘Wakhra nazaara sehar nalo pind da...#Roots #pindlife’
View this post on Instagram
ਪ੍ਰਸ਼ੰਸਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਜੱਸੀ ਗਿੱਲ ਜੋ ਕਿ ਬਾਲੀਵੁੱਡ ਫ਼ਿਲਮ ਪੰਗਾ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਉਹ ਕੰਗਨਾ ਰਣੌਤ ਦੇ ਓਪਜ਼ਿਟ ਰੋਲ ਕਰਦੇ ਹੋਏ ਨਜ਼ਰ ਆਉਣਗੇ।