ਜੱਸੀ ਗਿੱਲ ਤੇ ਨੇਹਾ ਕੱਕੜ ਨੇ ਲਾਈਆਂ ਸੁਨੀਲ ਗਰੋਵਰ ਦੇ ਸ਼ੋਅ ‘ਚ ਰੌਣਕਾਂ, ਦੇਖੋ ਤਸਵੀਰਾਂ

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਜਿਹਨਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ਚ ਵੀ ਮੱਲਾਂ ਮਾਰੀਆਂ ਹਨ। ਜੱਸੀ ਗਿੱਲ ਜੋ ਕਿ ਆਪਣੇ ਅਗਲੇ ਬਾਲੀਵੁੱਡ ਪ੍ਰੈਜੋਕਟਜ਼ ਚ ਬਿਜ਼ੀ ਨੇ, ਪਰ ਇਸ ਦੇ ਬਾਵਜੂਦ ਦੇ ਆਪਣੇ ਫੈਨਜ਼ ਦੇ ਨਾਲ ਆਪਣੀ ਮਸਤੀ ਕਰਦਿਆਂ ਦੀ ਵੀਡੀਓ ਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ।
https://www.instagram.com/p/BsP3OHKnqX-/
ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੱਸੀ ਗਿੱਲ ਜੋ ਕਿ ਸੁਨੀਲ ਗਰੋਵਰ ਦੇ ਕਾਮੇਡੀ ਸ਼ੋਅ ਚ ਪਹੁੰਚੇ, ਜਿੱਥੇ ਉਹਨਾਂ ਨੇ ਸੁਨੀਲ ਗਰੋਵਰ ਨਾਲ ਜੰਮ ਕੇ ਮਸਤੀ ਕੀਤੀ। ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੇ ਨਾਲ ਸੁਰਾਂ ਦੀ ਮਲਿੱਕਾ ਨੇਹਾ ਕੱਕੜ ਅਤੇ ਸ਼ੋਅ ਦੀ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਨੇਹਾ ਕੱਕੜ ਤੇ ਜੱਸੀ ਗਿੱਲ ਦੋਵਾਂ ਨੂੰ ‘ਨਿਕਲੇ ਕਰੰਟ’ ਗੀਤ ‘ਚ ਜੁਗਲਬੰਦੀ ਕਰਦੇ ਦੇਖਿਆ ਗਿਆ ਹੈ।
ਜੱਸੀ ਗਿੱਲ ਤੇ ਨੇਹਾ ਕੱਕੜ ਨੇ ਲਾਈਆਂ ਸੁਨੀਲ ਗਰੋਵਰ ਦੇ ਸ਼ੋਅ ‘ਚ ਰੌਣਕਾਂ, ਦੇਖੋ ਤਸਵੀਰਾਂ
ਹੋਰ ਵੇਖੋ: ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ
ਜੱਸੀ ਗਿੱਲ ਨੇ ਬਾਲੀਵੁੱਡ ‘ਚ 'ਹੈਪੀ ਫਿਰ ਭਾਗ ਜਾਏਗੀ' ਨਾਲ ਆਪਣਾ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ ਇਕ ਹੋਰ ਬਾਲੀਵੁਡ ਫ਼ਿਲਮ 'ਪੰਗਾ' ‘ਚ ਅਦਾਕਾਰਾ ਕੰਗਨਾ ਰਣੌਤ ਨਾਲ ਖ਼ਾਸ ਕਿਰਦਾਰ 'ਚ ਨਜ਼ਰ ਆਉਣਗੇ।