ਜੱਸੀ ਬੈਨੀਪਾਲ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ
Shaminder
August 14th 2019 12:05 PM --
Updated:
August 14th 2019 12:12 PM
ਕੁਲਵਿੰਦਰ ਢਿੱਲੋਂ ਭਾਵੇਂ ਇਸ ਦੁਨੀਆ 'ਤੇ ਨਹੀਂ ਹਨ ਪਰ ਉਨ੍ਹਾਂ ਦੇ ਗਾਏ ਗੀਤ ਯਾਦਗਾਰ ਹੋ ਨਿੱਬੜੇ ਹਨ ਅਤੇ ਉਨ੍ਹਾਂ ਦਾ ਗਾਇਆ ਇੱਕ ਗੀਤ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਸਿੰਘਮ 'ਚ ਵੀ ਸੁਣਨ ਨੂੰ ਮਿਲਿਆ ਸੀ । ਪਰ ਹੁਣ ਗਾਇਕ ਜੱਸੀ ਬੈਨੀਪਾਲ ਨੇ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗੀਤ ਨੂੰ ਆਪਣੇ ਸ਼ੋਅ 'ਚ ਗਾਇਆ ।ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕੁਲਵਿੰਦਰ ਢਿੱਲੋਂ ਦਾ ਗੀਤ 'ਭਾਬੀ ਕਿਨ੍ਹਾ ਦੀ ਕੁੜੀ ਆ' ਗਾ ਕੇ ਸੁਣਾ ਰਹੇ ਹਨ ।ਜੱਸੀ ਬੈਨੀਪਾਲ ਨੇ ਲਿਖਿਆ ਕਿ "Tribute to the Legend Kulwinder Dhillon ji."