ਜੱਸ ਮਾਣਕ ਦਾ ਗੀਤ ‘ਵਿਆਹ’ ਛਾਇਆ ਟਰੈਂਡਿੰਗ ‘ਚ ਨੰਬਰ ਵਨ ‘ਤੇ, ਦੇਖੋ ਵੀਡੀਓ

By  Lajwinder kaur April 15th 2019 01:31 PM

ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਉਹ ਕਲਾਕਾਰ ਨੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਸਫ਼ਲਤਾ ਦੀ  ਬੁਲੰਦੀਆਂ ਨੂੰ ਹਾਸਿਲ ਕੀਤਾ ਹੈ। ਹਾਲ ਹੀ ‘ਚ ਉਨ੍ਹਾਂ ਦਾ ‘ਵਿਆਹ’ ਗੀਤ ਸਰੋਤਿਆਂ ਦੇ ਰੁਬਰੂ ਹੋਇਆ ਹੈ। ਇਹ ਗੀਤ ਉਨ੍ਹਾਂ ਦੀ ਐਲਬਮ ‘ਏਜ਼19’ ਤੋਂ ਹੈ ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਗੀਤ Geet MP3 ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਜੱਸ ਮਾਣਕ ਦਾ ਗੀਤ ‘ਵਿਆਹ’ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਜਿਸਦੇ ਚੱਲਦੇ ਇਹ ਗੀਤ ਯੂ-ਟਿਊਬ ਉੱਤੇ ਟਰੈਂਡਿੰਗ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੋ:‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ

ਗੀਤ ਦੇ ਬੋਲ ਜੱਸ ਮਾਣਕੇ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸੱਤੀ ਢਿੱਲੋਂ ਵੱਲੋਂ ਬਹੁਤ ਸ਼ਾਨਦਾਰ ਬਣਾਈ ਗਈ ਹੈ। ਵਿਆਹ ਗੀਤ ‘ਚ ਅਦਾਕਾਰੀ ਖੁਦ ਜੱਸ ਮਾਣਕ ਨੇ ਕੀਤੀ ਹੈ ਅਤੇ ਉਨ੍ਹਾਂ ਦਾ ਸਾਥ Swalina ਦਿੱਤਾ ਹੈ। ਇਹ ਰੋਮਾਂਟਿਕ ਜੋੜੀ ਇਕ ਵਾਰ ਫੇਰ ਤੋਂ ‘ਵਿਆਹ’ ਗੀਤ ‘ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਇਹ ਜੋੜੀ ਪਰਾਡਾ ਗੀਤ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ।

View this post on Instagram

 

Jehdi Bebe Nu Passand Ayii Ohi Rakh Lau Jatt Da Osse Naa Viah Houga ?? @swaalina

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on Apr 14, 2019 at 6:45am PDT

ਮਾਣਕਾਂ ਦਾ ਮੁੰਡਾ ਜੱਸ ਮਾਣਕ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗੀਤ ਜਿਵੇਂ ਪਰਾਡਾ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਅੱਲ੍ਹਾ, ਤੇਰੇ ਨਾਲ, ਮੁੰਡਾ ਮਾਣਕਾਂ ਦਾ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post