ਜੱਸ ਮਾਣਕ ਲੈ ਕੇ ਆ ਰਹੇ ਨੇ ਪਹਿਲੀ ਫੁੱਲ ਐਲਬਮ 'ਏਜ 19':ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਗਾਇਕ ਅਤੇ ਗੀਤਕਾਰ ਜੱਸ ਮਾਣਕ ਜਿਹੜੇ ਜਲਦ ਹੀ ਆਪਣੀ ਪਹਿਲੀ ਫੁੱਲ ਐਲਬਮ ਲੈ ਕੇ ਆ ਰਹੇ ਹਨ। ਜੱਸ ਮਾਣਕ ਦੀ ਐਲਬਮ ਦਾ ਨਾਮ ਹੈ 'ਏਜ 19' ਜਿਸ ਬਾਰੇ ਜਾਣਕਾਰੀ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਐਲਬਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਉਹਨਾਂ ਦੀ ਇਸ ਐਲਬਮ ਦਾ ਪਹਿਲਾ ਗਾਣਾ 13 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੇ ਸ਼ੂਟ ਦਾ ਵੀਡੀਓ ਵੀ ਜੱਸ ਮਾਣਕ ਨੇ ਸ਼ੇਅਰ ਕੀਤਾ ਹੈ।
ਹੋਰ ਵੇਖੋ :ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
View this post on Instagram
ਪੂਰੀ ਐਲਬਮ 19 ਫਰਵਰੀ ਨੂੰ ਰਿਲੀਜ਼ ਕੀਤੀ ਜਾਣੀ ਹੈ। ਜੱਸ ਮਾਣਕ ਦੀ ਐਲਬਮ 'ਏਜ 19' ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਜੱਸ ਮਾਣਕ ਕਈ ਬਲਾਕਬਸਟਰ ਗਾਣੇ ਪੰਜਾਬੀ ਇੰਡਸਟਰੀ 'ਚ ਗਾ ਚੁੱਕੇ ਹਨ ਜਿੰਨ੍ਹਾਂ 'ਚ ਪਰਾਡਾ, ਅੱਲ੍ਹਾ, ਸੂਟ ਪੰਜਾਬੀ, ਬੌਸ, ਵਿਦਾਊਟ ਯੂ, ਵਰਗੇ ਕਈ ਸੁਪਰ ਹਿੱਟ ਗਾਣੇ ਗਾ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਗਾਇਕ ਜੱਸ ਮਾਣਕ ਦੇ ਲਿਖੇ ਗਾਣੇ ਗਾ ਚੁੱਕੇ ਹਨ।