ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਜੱਸ ਬਾਜਵਾ ਜਿਹੜੇ ਬਹੁਤ ਜਲਦ ਵੱਡੇ ਪਰਦੇ ਉੱਤੇ ਧੁੰਮਾਂ ਪਾਉਣ ਆ ਰਹੇ ਹਨ। ਜੀ ਹਾਂ, ਜੱਸ ਬਾਜਵਾ ਆਪਣੇ ਆਉਣ ਵਾਲੇ ਫਿਲਮੀ ਪ੍ਰੋਜੈਕਟ ਦੂਰਬੀਨ ‘ਚ ਬਿਜ਼ੀ ਚੱਲ ਰਹੇ ਹਨ। ਦੂਰਬੀਨ ਫ਼ਿਲਮ ‘ਚ ਉਹ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਨਿੰਜਾ, ਵਾਮਿਕਾ ਗੱਬੀ ਅਤੇ ਜੱਸ ਬਾਜਵਾ ਮੁੱਖ ਕਿਰਦਾਰਾਂ ‘ਚ ਹਨ।
View this post on Instagram
Zindgi de khoobsoorat plaa cho ik ‘pal’main te meri maa?❤️
ਹੋਰ ਵੇਖੋ:ਮੋਨਿਕਾ ਗਿੱਲ ਨੇ ‘ਕਾਰ ਰੀਬਨਾਂ’ ਵਾਲੇ ਗੀਤ ‘ਤੇ ਜੰਮ ਕੇ ਪਾਇਆ ਭੰਗੜਾ, ਦੇਖੋ ਵੀਡੀਓ
ਜੱਸ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਬੇਹੱਦ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਜੱਸ ਬਾਜਵਾ ਤੇ ਉਨ੍ਹਾਂ ਦੀ ਮਾਤਾ ਜੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਬਹੁਤ ਪਿਆਰਾ ਮੈਸੇਜ ਲਿਖਿਆ ਹੈ, ‘ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ..।’
ਉਨ੍ਹਾਂ ਦੀ ਇਸ ਖਾਸ ਤਸਵੀਰ ਉੱਤੇ ਪੰਜਾਬੀ ਸਿੰਗਰ ਜ਼ੋਰਾ ਰੰਧਾਵਾ ਨੇ ਵੀ ਕਾਮੈਂਟ ਕਰਦੇ ਹੋਏ ਲਿਖਿਆ ਹੈ, ‘ਮਾਂ ਠੰਡੜੀ ਛਾਂ..’
View this post on Instagram
ਜੱਸ ਬਾਜਵਾ ਜਿਹੜੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਵੀ ਦੇ ਚੁੱਕੇ ਹਨ ਜਿਵੇਂ ਤੇਰਾ ਟਾਈਮ, 12 ਵੀਜ਼ੇ, ਯਾਰ ਬੰਬ, ਗਰਾਰੀ, ਵਨ ਬਾਏ ਵਨ, ਸਤਰੰਗੀ ਤਿਤਲੀ ਆਦਿ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।