ਦੇਖੋ ਵੀਡੀਓ : ਕਿਸਾਨਾਂ ਦੇ ਰਾਹਾਂ ‘ਚ ਲਾਏ ਵੱਡੇ-ਵੱਡੇ ਮਿੱਟੀ ਦੇ ਢੇਰ ਨੂੰ ਕਿਸਾਨ ਵੀਰਾਂ ਦੇ ਨਾਲ ਮਿਲਕੇ ਗਾਇਕ ਜੱਸ ਬਾਜਵਾ ਨੇ ਕੀਤਾ ਪਾਸੇ
Lajwinder kaur
November 27th 2020 02:07 PM

'delhi chalo' ਦੇ ਨਾਅਰੇ ਦੇ ਨਾਲ ਕਿਸਾਨ ਵੀਰ ਲਗਾਤਾਰ ਅੱਗੇ ਵੱਧ ਰਹੇ ਨੇ । ਠੰਡ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੇ ਹਰ ਪਿੰਡ ਤੇ ਸ਼ਹਿਰਾਂ ਤੋਂ ਪੰਜਾਬੀ ਕਿਸਾਨਾਂ ਦੇ ਨਾਲ ਤੂਰ ਰਹੇ ਨੇ । ਅਜਿਹੇ 'ਚ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਪੂਰਾ ਸਾਥ ਦੇ ਰਹੀ ਹੈ ।
ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਵੱਲੋਂ ਨੂੰ ਅੱਗੇ ਵੱਧ ਰਹੇ ਨੇ । ਅਜਿਹੇ 'ਚ ਜੱਸ ਬਾਜਵਾ ਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗੇ ਨਾ ਵੱਧਣ ਵਾਸਤੇ ਰਾਹਾਂ ਚ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾਏ ਹੋਏ ਸੀ । ਪਰ ਕਿਸਾਨਾਂ ਨੇ ਹਰ ਰੁਕਾਵਟ ਨੂੰ ਪਾਰ ਕਰਕੇ ਅੱਗੇ ਵੱਧ ਰਹੇ ਨੇ ।
ਇਸ ਵੀਡੀਓ ‘ਚ ਗਾਇਕ ਜੱਸ ਬਾਜਵਾ ਕਹੀ ਲੈ ਕੇ ਕਿਸਾਨ ਵੀਰਾਂ ਦੇ ਨਾਲ ਮਿਲਕੇ ਮਿੱਟੀ ਨੂੰ ਪਾਸੇ ਕਰਕੇ ਲੰਘਣ ਲਈ ਰਾਹ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।
View this post on Instagram