ਜਸਪਾਲ ਭੱਟੀ ਉਹ ਕਮੇਡੀ ਕਲਾਕਾਰ ਸਨ ਜਿਹੜੇ ਹੱਸਦੇ ਹੱਸਦੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਵਿਅੰਗ ਕਰ ਦਿੰਦੇ ਸਨ । ਉਹਨਾਂ ਦਾ ਸ਼ੋਅ ‘ਫਲਾਪ ਸ਼ੋਅ’ ਜ਼ਬਰਦਸਤ ਹਿੱਟ ਹੋਇਆ ਸੀ । ਚੰਗੇ ਕਮੇਡੀਅਨ ਹੋਣ ਦੇ ਨਾਲ ਨਾਲ ਜਸਪਾਲ ਭੱਟੀ ਉਹ ਸ਼ਖਸ਼ ਸਨ ਜਿਹੜੇ ਨਵੇਂ ਟੈਲੇਂਟ ਨੂੰ ਅੱਗੇ ਵੱਧਣ ਦਾ ਮੌਕਾ ਦਿੰਦੇ ਸਨ । ਇਸ ਤਰ੍ਹਾ ਦਾ ਹੀ ਇੱਕ ਕਲਾਕਾਰ ਹੈ ਸੁਨੀਲ ਗਰੋਵਰ ।
ਹੋਰ ਪੜ੍ਹੋ :-
ਨੇਹਾ ਕੱਕੜ ਤੋਂ ਬਾਅਦ ਹੁਣ ਇਸ ਅਦਾਕਾਰਾ ਦਾ ਹੋ ਰਿਹਾ ਵਿਆਹ, ਮਹਿੰਦੀ ਦੀਆਂ ਤਸਵੀਰਾਂ ਵਾਇਰਲ
ਸਿਮੀ ਚਾਹਲ ‘ਗੋਲਕ ਬੁਗਨੀ, ਬੈਂਕ ਤੇ ਬਟੂਆ -2’ ‘ਚ ਆਉਣਗੇ ਨਜ਼ਰ, ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ
ਸੁਨੀਲ ਗਰੋਵਰ ਦੇ ਟੈਲੇਂਟ ਨੂੰ ਪਹਿਲੀ ਵਾਰ ਜਸਪਾਲ ਭੱਟੀ ਨੇ ਹੀ ਪਹਿਚਾਣਿਆ ਸੀ । ਦਰਅਸਲ ਜਸਪਾਲ ਭੱਟੀ ਨਵੇਂ ਕਲਾਕਾਰਾ ਦਾ ਅਡੀਸ਼ਨ ਲੈਣ ਲਈ ਚੰਡੀਗੜ੍ਹ ਦੇ ਇੱਕ ਕਾਲਜ਼ ਵਿੱਚ ਪਹੁੰਚੇ ਸਨ । ਜਿਥੇ ਸੁਨੀਲ ਗਰੋਵਰ ਵੀ ਅਡੀਸ਼ਨ ਦੇਣ ਗਏ । ਸੁਨੀਲ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਸਲੈਕਟ ਹੋ ਜਾਣਗੇ । ਉਸ ਸਮਂੇ ਕਿਸੇ ਕੋਲ ਕੋਈ ਫੋਨ ਨਹੀਂ ਸੀ ਹੁੰਦਾ ।
ਇਸ ਲਈ ਜਸਪਾਲ ਭੱਟੀ ਨੇ ਆਪਣਾ ਸਹਾਇਕ ਸੁਨੀਲ ਕੋਲ ਭੇਜਿਆ, ਜਿਸ ਨੇ ਦੱਸਿਆ ਕਿ ਉਹ ਸਲੈਕਟ ਹੋ ਗਿਆ ਹੈ । ਇਸ ਤੋਂ ਬਾਅਦ ਸੁਨੀਲ ਨੇ ਜਸਪਾਲ ਭੱਟੀ ਨਾਲ ਕਈ ਸਟੇਜ ਸ਼ੋਅ ਕੀਤੇ । ‘ਫੁੱਲ ਟੈਂਸ਼ਨ’ ਵਿੱਚ ਸੁਨੀਲ ਗਰੋਵਰ ਨੇ ਜਸਪਾਲ ਭੱਟੀ ਦੇ ਨੌਕਰ ਦਾ ਕਿਰਦਾਰ ਨਿਭਾਇਆ ਸੀ ।
ਇਸ ਤੋਂ ਬਾਅਦ ਸੁਨੀਲ ਗਰੋਵਰ ਨੇ ਰੇਡੀਓ ਜੌਕੀ ਦੇ ਤੌਰ ਤੇ ਕੰਮ ਕੀਤਾ । ਹੌਲੀ ਹੌਲੀ ਉਹਨਾਂ ਨੂੰ ਪਹਿਚਾਣ ਮਿਲਣ ਲੱਗੀ, ਤੇ ਅੱਜ ਉਹਨਾਂ ਦਾ ਨਾਂਅ ਇੰਡਸਟਰੀ ਦੇ ਵੱਡੇ ਕਮੇਡੀਅਨ ਵਿੱਚ ਗਿਣਿਆ ਜਾਂਦਾ ਹੈ ।