ਜੈਸਮੀਨ ਸੈਂਡਲਾਸ ਨਵੇਂ ਅੰਦਾਜ਼ ‘ਚ ਆਏਗੀ ਨਜ਼ਰ, ਬਚਪਨ ਦੀ ਤਸਵੀਰ ਦੇ ਨਾਲ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

By  Shaminder August 31st 2022 04:09 PM -- Updated: August 31st 2022 04:10 PM

ਜੈਸਮੀਨ ਸੈਂਡਲਾਸ (Jasmine Sandlas) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਕਾਫੀ ਲੰਮੇ ਸਮੇਂ ਬਾਅਦ ਜੈਸਮੀਨ ਸੈਂਡਲਾਸ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ । ਜਿਸ ਦਾ ਇੱਕ ਪੋਸਟਰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Jasmine Sandlas image From instagram

ਹੋਰ ਪੜ੍ਹੋ : ਭਾਰਤੀ ਸਿੰਘ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਬੇਟੇ ਗੋਲੇ ਨੂੰ ਬਣਾਇਆ ‘ਲਿਟਿਲ ਗਣੇਸ਼’

ਇਸ ਪੋਸਟਰ ‘ਚ ਗਾਇਕਾ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੈਨੂੰ ਆਮ ਤੌਰ 'ਤੇ ਨਹੀਂ ਪਤਾ ਹੁੰਦਾ ਕਿ ਜਦੋਂ ਮੈਂ ਨਵਾਂ ਸੰਗੀਤ ਰਿਲੀਜ਼ ਕਰਦਾ ਹਾਂ ਤਾਂ ਕੀ ਕਹਾਂ। ਇਹ ਇੱਕ ਪ੍ਰਭਾਵਸ਼ਾਲੀ ਫੈਸਲਾ ਰਿਹਾ ਹੈ ਪਰ ਇਹ ਇੱਕ ਮਹੱਤਵਪੂਰਨ ਰਿਹਾ ਹੈ।

Jasmine Sandlas image From instagram

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਦਾ ਪਤਨੀ ਦੇ ਨਾਲ ਪਹਿਲੀ ਵਾਰ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਹ ਪ੍ਰੋਜੈਕਟ ਤੁਹਾਡੀ ਯਾਤਰਾ ਵਿੱਚ ਤੁਹਾਡੀ ਮਦਦ ਕਰੇ ਕਿਉਂਕਿ ਇਸਨੇ ਮੇਰੀ ਮਦਦ ਕੀਤੀ ਹੈ। ਹਰ ਵਾਰ ਜਦੋਂ ਮੈਂ ਮਹਿਸੂਸ ਕਰਦੀ ਹਾਂ ਕਿ ਦੁਨੀਆਂ ਦੇਖ ਰਹੀ ਹੈ, ਮੈਂ ਉਸ ਨੂੰ ਜਾਰੀ ਕਰਨ ਦੀ ਇੱਛਾ ਮਹਿਸੂਸ ਕਰਦਾ ਹਾਂ ਜੋ ਮੇਰੇ ਲਈ ਮਹੱਤਵਪੂਰਨ ਹੈ’।

Jasmine Sandlas image From instagram

ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੈਰੀ ਸੰਧੂ ਦੇ ਨਾਲ ਉਨ੍ਹਾਂ ਦੀ ਦੋਸਤੀ ਦੇ ਖੂਬ ਚਰਚੇ ਸੋਸ਼ਲ ਮੀਡੀਆ ‘ਤੇ ਹੁੰਦੇ ਰਹਿੰਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਪਰ ਵੇਖਣਾ ਇਹ ਹੈ ਕਿ ਜੈਸਮੀਨ ਆਪਣੇ ਇਸ ਗੀਤ ‘ਚ ਕੀ ਨਵਾਂ ਲੈ ਕੇ ਆਉਂਦੀ ਹੈ ।

 

View this post on Instagram

 

A post shared by Jasmine Sandlas (@jasminesandlas)

Related Post