ਵੇਖੋ ਜੈਸਮੀਨ ਨੇ ਚੱਲਦੇ ਸ਼ੋਅ ਦੌਰਾਨ ਕਿਸ ਨੂੰ ਦਿੱਤਾ ਝੁਮਕਾ,ਵੇਖੋ ਵੀਡੀਓ
Shaminder
February 23rd 2019 05:41 PM --
Updated:
February 23rd 2019 05:42 PM
ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਕਿਸੇ ਸ਼ੋਅ ਦੌਰਾਨ ਪਰਫਾਰਮ ਕਰ ਰਹੀ ਹੈ । ਇਸ ਪਰਫਾਰਮੈਂਸ ਦੇ ਦੌਰਾਨ ਉਹ ਹਿੰਦੀ ਗੀਤ ਝੁਮਕਾ ਗਿਰਾ ਰੇ,ਬਰੇਲੀ ਕੇ ਬਜ਼ਾਰ ਮੇਂ 'ਤੇ ਪਰਫਾਰਮ ਕਰ ਰਹੀ ਹੈ । ਇਸ ਸ਼ੋਅ ਦੌਰਾਨ ਜੈਸਮੀਨ ਨੇ ਆਪਣੇ ਕੰਨ ਦਾ ਝੁਮਕਾ ਲਾਹ ਕੇ ਆਪਣੇ ਫੈਨਸ ਵੱਲ ਸੁੱਟ ਦਿੱਤਾ ਅਤੇ ਜਿਸ ਨੂੰ ਪਾਉਣ ਲਈ ਹਰ ਕਿਸੇ 'ਚ ਹੋੜ ਜਿਹੀ ਲੱਗ ਗਈ ।