ਗੁਲਾਬੀ ਕੁਈਨ ਜੈਸਮੀਨ ਨੇ ਦੱਸਿਆ ਕਿਸ ਨਾਲ ਮਿਲਦੀ ਹੈ ਉਹਨਾਂ ਨੂੰ ਖੁਸ਼ੀ , ਦੇਖੋ ਵੀਡੀਓ

ਗੁਲਾਬੀ ਕੁਈਨ ਜੈਸਮੀਨ ਦੇ ਦੱਸਿਆ ਕਿਸ ਨਾਲ ਮਿਲਦੀ ਹੈ ਉਹਨਾਂ ਨੂੰ ਖੁਸ਼ੀ , ਦੇਖੋ ਵੀਡੀਓ : ਜੈਸਮੀਨ ਸੈਂਡਲਾਸ ਗੁਲਾਬੀ ਕੁਈਨ ਦੇ ਨਾਮ ਨਾਲ ਜਾਣੀ ਜਾਣ ਵਾਲੀ ਸਿੰਗਰ ਅਤੇ ਲਿਰਿਸਿਸਟ ਹਨ। ਜੈਸਮੀਨ ਜ਼ਿਆਦਾਤਰ ਇੰਸਟਾਗ੍ਰਾਮ ਅਤੇ ਸਨੈਪਚੈਟ 'ਤੇ ਐਕਟਿਵ ਰਹਿੰਦੇ ਹਨ , ਪਰ ਇਸ ਬਾਰ ਜੈਸਮੀਨ ਸੈਂਡਲਾਸ ਨੇ ਫੇਸਬੁੱਕ 'ਤੇ ਆਪਣੇ ਸਰੋਤਿਆਂ ਦੇ ਨਾਲ ਲੰਬੀ ਗੱਲ ਬਾਤ ਕੀਤੀ ਹੈ। ਇਸ ਵੀਡੀਓ 'ਚ ਜੈਸਮੀਨ ਸੈਂਡਲਾਸ ਸਤਿੰਦਰ ਸੱਤੀ ਵੱਲੋਂ ਸ਼ੁਰੂ ਕੀਤੀ ਮੁਹਿੰਮ 'ਜੋਆਏ ਆਫ ਸ਼ੇਅਰਿੰਗ' ਭਾਵ ਆਪਣੇ ਉਹ ਪਲ ਅਤੇ ਕੰਮ ਲੋਕਾਂ ਨਾਲ ਸ਼ੇਅਰ ਕਰਨੇ ਜਿੰਨ੍ਹਾਂ ਨੂੰ ਕਰਨ ਨਾਲ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ।
https://www.facebook.com/JasmineSandlasMusic/videos/2743598575658273/
ਜੈਸਮੀਨ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਇਸ 15 ਮਿੰਟ ਦੀ ਵੀਡੀਓ 'ਚ ਆਪਣੇ ਆਪਣੇ ਖੁਸ਼ੀ ਦੇ ਪਲ ਸ਼ੇਅਰ ਕਰਦੇ ਹੋਏ ਇੱਕ ਦੂਜੇ ਨਾਲ ਮਸਤੀ ਮਜ਼ਾਕ ਵੀ ਕੀਤਾ। ਗੁਲਾਬੀ ਕੁਈਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਆਪਣੇ ਪਰਿਵਾਰ ਅਤੇ ਯਾਰਾਂ ਦੋਸਤਾਂ ਨਾਲ ਮਿਲਦੀ ਹੈ। ਜੈਸਮੀਨ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ , ਰਿਸ਼ਤੇਦਾਰਾਂ , ਭੈਣ ਭਰਾਵਾਂ ਅਤੇ ਦੋਸਤਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਸਾਨੂੰ ਆਪਣੇ ਰਿਸ਼ਤਿਆਂ 'ਚ ਇਨਵੈਸਟ ਕਰਨ ਦੀ ਜ਼ਰੂਰਤ ਹੈ। ਜੈਸਮੀਨ ਬੜੇ ਬੇਬਾਕ ਅੰਦਾਜ਼ ਨਾਲ ਹਰ ਇੱਕ ਗੱਲ 'ਤੇ ਆਪਣੀ ਰਾਏ ਰੱਖਦੇ ਹਨ।
ਗੁਲਾਬੀ ਕੁਈਨ ਜੈਸਮੀਨ ਨੇ ਦੱਸਿਆ ਕਿਸ ਨਾਲ ਮਿਲਦੀ ਹੈ ਉਹਨਾਂ ਨੂੰ ਖੁਸ਼ੀ , ਦੇਖੋ ਵੀਡੀਓ
ਇਸੇ ਤਰਾਂ ਉਹਨਾਂ ਦੇ ਮਾਤਾ ਜੀ ਹਨ , ਜਿਹੜੇ ਜੋ ਵੀ ਗੱਲ ਹੁੰਦੀ ਹੈ ਸਾਰਿਆਂ ਦੇ ਸਾਹਮਣੇ ਕਰਦੇ ਹਨ। ਇਸ ਵੀਡੀਓ 'ਚ ਜੈਸਮੀਨ ਦੀ ਮਾਂ ਨੇ ਆਪਣੇ ਬੱਚਿਆਂ ਨਾਲ ਟਿੱਚਰ ਕਰਦੇ ਹੋਏ ਕਿਹਾ ਸੀ , ਕਿ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਮਿਲਦੀ ਹੈ , ਜਦੋਂ ਉਹਨਾਂ ਦੇ ਬੱਚੇ ਉਹਨਾਂ ਨਾਲ ਝਗੜਾ ਨਹੀਂ ਕਰਦੇ, ਅਤੇ ਇਕੱਠੇ ਬੈਠ ਕੇ ਪਿਆਰ ਨਾਲ ਗੱਲ ਕਰਦੇ ਹਨ। ਜੈਸਮੀਨ ਦੀ ਭੈਣ ਦਾ ਕਹਿਣਾ ਸੀ ਕਿ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਸੌਣ ਨਾਲ ਮਿਲਦੀ ਹੈ।
ਹੋਰ ਪੜ੍ਹੋ : ਸਰਪੰਚੀ ਲਈ ਗਲੀ ਗਲੀ ਘੁੰਮ ਰਹੇ ਨੇ ਸਿੱਧੂ ਮੂਸੇ ਵਾਲਾ , ਦੇਖੋ ਵੀਡੀਓ
ਗੁਲਾਬੀ ਕੁਈਨ ਜੈਸਮੀਨ ਨੇ ਦੱਸਿਆ ਕਿਸ ਨਾਲ ਮਿਲਦੀ ਹੈ ਉਹਨਾਂ ਨੂੰ ਖੁਸ਼ੀ , ਦੇਖੋ ਵੀਡੀਓ
ਅਤੇ ਉਦੋਂ ਮਿਲਦੀ ਹੈ ਜਦੋਂ ਮਿਊਜ਼ਿਕ ਬਣਾਉਣ ਦੀ ਪੂਰੀ ਖੁੱਲ ਮਿਲਦੀ ਹੈ। ਜੈਸਮੀਨ 'ਤੇ ਉਹਨਾਂ ਦੇ ਦੋਸਤ ਨੇ ਆਪਣੀ ਭੈਣ ਦਾ ਇੱਕ ਕਿੱਸਾ ਵੀ ਦੱਸਿਆ , ਜਿਸ 'ਚ ਉਹ ਕਲੱਬ 'ਚ ਹੀ ਸੌਂ ਗਏ ਸੀ। ਜੈਸਮੀਨ ਨੇ ਇਸ ਵੀਡੀਓ ਰਾਹੀਂ ਸਰੋਤਿਆਂ ਨੂੰ ਸੰਦੇਸ਼ ਦਿੱਤਾ ਹੈ , ਕਿ ਸਾਨੂੰ ਜ਼ਿੰਦਗੀ 'ਚ ਜਿੰਨ੍ਹੇ ਵੀ ਦੁੱਖ ਆਉਂਦੇ ਹਨ , ਉਹਨਾਂ ਤੋਂ ਉੱਪਰ ਉੱਠ ਕੇ ਆਪਣੇ ਖੁਸ਼ੀ ਦੇ ਛੋਟੇ ਛੋਟੇ ਪਲਾਂ 'ਚ ਖੁਸ਼ੀ ਲੱਬਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।