ਜੈਸਮੀਨ ਸੈਂਡਲਾਸ (Jasmine Sandlas ) ਦਾ ਨਵਾਂ ਗੀਤ ‘ਯਕੀਨ’ (Yakeen) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਜੈਸਮੀਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਜਸ਼ਨ ਢਿੱਲੋਂ ਨੇ । ਇਸ ਗੀਤ ‘ਚ ਗਾਇਕਾ ਨੇ ਅੱਜ ਕੱਲ੍ਹ ਦੇ ਜ਼ਮਾਨੇ ‘ਚ ਲੋਕਾਂ ਦੀਆਂ ਗੱਲਾਂ ਬਾਰੇ ਦੱਸਿਆ ਹੈ ਕਿ ਲੋਕਾਂ ਦੀਆਂ ਗੱਲਾਂ ਦਾ ਯਕੀਨ ਨਹੀਂ ਕਰਨਾ ਚਾਹੀਦਾ ।
Image Source : Instagram
ਹੋਰ ਪੜ੍ਹੋ : ਮਿਸ ਪੂਜਾ ਬੇਟੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਕਿਉਂਕਿ ਅੱਜ ਕੱਲ੍ਹ ਦੋਗਲੇ ਲੋਕਾਂ ਦੇ ਕਾਰਨ ਕਈ ਵਾਰ ਜ਼ਿੰਦਗੀ ‘ਚ ਇਨਸਾਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਜੈਸਮੀਨ ਸੈਂਡਲਾਸ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।
image From instagram
ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਪਾਕਿਸਤਾਨ ‘ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਦਿੱਤੀ ਜਾਣਕਾਰੀ
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਜੈਸਮੀਨ ਸੈਂਡਲਾਸ ਗੈਰੀ ਸੰਧੂ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਸੀ । ਬੀਤੇ ਦਿਨੀਂ ਵੀ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।
image From instagram
ਜਿਸ ‘ਚ ਉਹ ਗੈਰੀ ਸੰਧੂ ਨੂੰ ਗੱਲਾਂ ਸਾਫ ਕਰਨ ਦੇ ਲਈ ਸਟੇਜ ‘ਤੇ ਬੁਲਾਉਂਦੀ ਨਜ਼ਰ ਆਈ ਸੀ । ਜਿਸ ਤੋਂ ਬਾਅਦ ਗੈਰੀ ਸੰਧੂ ਨੇ ਆਖਿਆ ਸੀ ਕਿ ਹੁਣ ਉਸ ਦੇ ਪੁੱਤਰ ਹੋ ਗਿਆ । ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੀ ਦੋਸਤੀ ਤੋਂ ਹਰ ਕੋਈ ਵਾਕਿਫ ਹੈ ਅਤੇ ਦੋਵਾਂ ਨੇ ਇੱਕਠਿਆਂ ਕਈ ਗੀਤ ਵੀ ਗਾਏ ਹਨ ।