ਜਸਬੀਰ ਜੱਸੀ ਨੇ ਬਰਥਡੇਅ ਪਾਰਟੀ ‘ਚ ਪਲੇਟ ਭਰ ਕੇ ਖਾਣਾ ਖਾਂਦੀ ਭਾਰਤੀ ਸਿੰਘ ਨੂੰ ਕਰ ਲਿਆ ਕੈਪਚਰ ਤਾਂ ਕਮੇਡੀਅਨ ਕੁਈਨ ਨੇ ਦਿੱਤਾ ਅਜਿਹਾ ਰਿਐਕਸ਼ਨ

By  Lajwinder kaur February 2nd 2023 02:00 PM -- Updated: February 2nd 2023 03:37 PM

Bharti Singh funny pics: ਬੀਤੇ ਦਿਨੀਂ ਕਪਿਲ ਸ਼ਰਮਾ ਦਾ ਪੁੱਤਰ ਦੋ ਸਾਲ ਦਾ ਹੋ ਗਿਆ, ਜਿਸ ਕਰਕੇ ਉਨ੍ਹਾਂ ਨੇ ਇੱਕ ਬਰਥਡੇਅ ਪਾਰਟੀ ਦਾ ਆਯੋਜਨ ਕੀਤਾ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ਵਿੱਚ ਭਾਰਤੀ ਸਿੰਘ ਦਾ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਿਸ ਨੂੰ ਖੁਦ ਭਾਰਤੀ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤਾ ਹੈ।

kapil sharma news image source: Instagram

ਹੋਰ ਪੜ੍ਹੋ : Selfiee: ‘ਮੈਂ ਖਿਲਾੜੀ’ ਗੀਤ ‘ਤੇ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ਼; ਦੇਖੋ ਦੋਵੇਂ ਕਲਾਕਾਰਾਂ ਦਾ ਜ਼ਬਰਦਸਤ ਡਾਂਸ ਵੀਡੀਓ

bharti singh funny video image 2 image source: Instagram

ਪਲੇਟ ਭਰ ਕੇ ਖਾਣਾ ਖਾਉਂਦੀ ਫੜੀ ਗਈ ਭਾਰਤੀ ਸਿੰਘ

‘ਲਾਫਟਰ ਕੁਈਨ’ ਭਾਰਤੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਵੀਲੌਗ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਸਿੰਘ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਆਪਣੀ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤਾ ਹੈ। ਜਿਸ ਨੂੰ ਗਾਇਕ ਜਸਬੀਰ ਜੱਸੀ ਵੱਲੋਂ ਕੈਪਚਰ ਕੀਤਾ ਗਿਆ ਸੀ, ਜਿਸ ਨੂੰ ਭਾਰਤੀ ਸਿੰਘ ਨੇ ਰੀ-ਸ਼ੇਅਰ ਕੀਤਾ ਹੈ।

bharti singh funny video image 4 image source: Instagram

ਜਸਬੀਰ ਜੱਸੀ ਨੇ ਆਪਣੇ ਫੋਨ ਦੇ ਕੈਮਰੇ ਵਿੱਚ ਭਾਰਤੀ ਸਿੰਘ ਨੂੰ ਖਾਣਾ ਖਾਉਂਦੇ ਹੋਏ ਕੈਦ ਕਰ ਲਿਆ। ਭਾਰਤੀ ਬਿਨਾਂ ਧਿਆਨ ਪਲੇਟ ਭਰ ਕੇ ਕੁਝ ਖਾਉਂਦੇ ਹੋਏ ਦਿਖਾਈ ਦੇ ਰਹੀ ਹੈ, ਪਰ ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਜਸਬੀਰ ਜੱਸੀ ਉਨਾਂ ਨੂੰ ਕੈਪਚਰ ਕਰ ਰਹੇ ਨੇ ਤਾਂ ਉਹ ਖਾਉਂਦੇ-ਖਾਉਂਦੇ ਰੁਕ ਜਾਂਦੀ ਹੈ ਤੇ ਗਾਇਕ ਵੱਲ ਅੱਖਾਂ ਕੱਢ ਕੇ ਦੇਖਣ ਲੱਗ ਜਾਂਦੀ ਹੈ। ਇਹ ਸਭ ਭਾਰਤੀ ਮਜ਼ਾਕ ਵਿੱਚ ਕਰ ਰਹੀ ਹੈ। ਖੁਦ ਭਾਰਤੀ ਨੇ ਇਸ ਵੀਡੀਓ ਨੂੰ ਹਾਸੇ ਵਾਲੇ ਇਮੋਜ਼ੀ ਦੇ ਨਾਲ ਰੀ-ਸ਼ੇਅਰ ਕੀਤਾ ਹੈ।

bharti singh funny video image 3 image source: Instagram 

ਦੱਸ ਦਈਏ ਭਾਰਤੀ ਸਿੰਘ ਨੇ ਸਾਲ 2017 ਵਿੱਚ ਸਕ੍ਰੀਨ ਰਾਈਟਰ ਹਰਸ਼ ਲਿੰਬਾਚੀਆ ਨਾਲ ਵਿਆਹ ਕਰਵਾਇਆ ਸੀ। ਪਿਛਲੇ ਸਾਲ ਭਾਰਤੀ ਪਹਿਲੀ ਵਾਰ ਮਾਂ ਬਣੀ ਸੀ। ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਸੀ। 3 ਅਪ੍ਰੈਲ ਨੂੰ ਗੋਲਾ ਇੱਕ ਸਾਲ ਦਾ ਹੋ ਜਾਵੇਗਾ। ਉਹ ਅਕਸਰ ਹੀ ਆਪਣੇ ਪੁੱਤਰ ਤੇ ਪਤੀ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

bharti singh funny video image 1 image source: Instagram

Related Post