ਜਪਜੀ ਖਹਿਰਾ ਨੇ ਦਲੇਰ ਮਹਿੰਦੀ,ਸਰਦੂਲ ਸਿਕੰਦਰ ਅਮਰ ਨੂਰੀ ਨਾਲ ਨੱਚ ਨੱਚ ਪੱਟੀ ਧਰਤੀ ,ਵੇਖੋ ਵੀਡਿਓ 

By  Shaminder December 19th 2018 12:38 PM
ਜਪਜੀ ਖਹਿਰਾ ਨੇ ਦਲੇਰ ਮਹਿੰਦੀ,ਸਰਦੂਲ ਸਿਕੰਦਰ ਅਮਰ ਨੂਰੀ ਨਾਲ ਨੱਚ ਨੱਚ ਪੱਟੀ ਧਰਤੀ ,ਵੇਖੋ ਵੀਡਿਓ 

ਜਪਜੀ ਖਹਿਰਾ ਦਾ ਨੱਚਣ ਨੂੰ ਦਿਲ ਕਰ ਰਿਹਾ ਹੈ ਅਤੇ ਉਹ ਖੂਬ ਨੱਚ ਵੀ ਰਹੀ ਹੈ । ਜੀ ਹਾਂ ਜਪਜੀ ਖਹਿਰਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਦਲੇਰ ਮਹਿੰਦੀ ਅਤੇ ਡਾਕਟਰ ਜੀਉਸ ,ਸਰਦੂਲ ਸਿਕੰਦਰ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਹੈ । ਹਾਲਾਂਕਿ ਇਹ ਵੀਡਿਓ ਤਿੰਨ ਚਾਰ ਦਿਨ ਪੁਰਾਣਾ ਹੈ ਪਰ ਜਪਜੀ ਇਸ ਦੌਰਾਨ ਆਪਣੇ ਨੱਚਣ ਦੇ ਸ਼ੌਂਕ ਨੂੰ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਫਿਲਮ ‘ਸੰਨ ਆਫ ਮਨਜੀਤ ਸਿੰਘ’ ਦਾ ਵੀਡਿਓ ਜਪਜੀ ਖਹਿਰਾ ਨੇ ਕੀਤਾ ਸਾਂਝਾ

https://www.instagram.com/p/BrYelBdgqIG/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਪਜੀ ਖਹਿਰਾ ਦਲੇਰ ਮਹਿੰਦੀ ਦੇ ਗਾਏ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲਦੀ ਬਰਸਾਤ ਦੀ ਉਹ ਰਾਤ ਜਿਸ ਨੇ ਬਦਲੀ ਉਸ ਦੀ ਜ਼ਿੰਦਗੀ, ਜਾਣੋਂ ਪੂਰੀ ਕਹਾਣੀ

https://www.instagram.com/p/BrfsjaogonH/

 

ਗਾਇਕਾਂ ਦੀ ਇਸ ਮਹਿਫਿਲ 'ਚ ਕਈ ਅਦਾਕਾਰ ਵੀ ਨਜ਼ਰ ਆ ਰਹੇ ਨੇ ।ਜਪਜੀ ਖਹਿਰਾ ਦਲੇਰ ਮਹਿੰਦੀ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨਾਲ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਇਸ ਮਹਿਫਿਲ 'ਚ ਜਪਜੀ ਖਹਿਰਾ ਨੇ ਨਾ ਸਿਰਫ ਡਾਂਸ ਕੀਤਾ ਬਲਕਿ ਇਸ ਡਾਂਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ।

ਜਪਜੀ ਖਹਿਰਾ ਨੇ ਡਾਕਟਰ ਜੀਉਜ਼ ਨਾਲ ਸਾਂਝੀ ਕੀਤੀ ਇੱਕ ਤਸਵੀਰ 'ਤੇ ਲਿਖਿਆ ਕਿ ਗੁਆਂਢੀਆਂ ਦੇ ਢੋਲ ਵੱਜਦਾ ਦਿਲ ਨੱਚਣ-ਨੱਚਣ ਨੂੰ ਕਰਦਾ । ਉਨ੍ਹਾਂ ਦੀਆਂ ਇਨਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਕਮੈਂਟ ਕੀਤੇ ਜਾ ਰਹੇ ਨੇ ।

 

Related Post