ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ (janhvi kapoor) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਜਾਨ੍ਹਵੀ ਦੀਆਂ ਨਵੀਆਂ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਉਹ ਇੱਕ ਮਿਸਟਰੀ ਮੈਨ ਦੇ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਇਹ ਜਾਨ੍ਹਵੀ ਕਪੂਰ ਦਾ ਮਿਸਟਰੀ ਮੈਨ ਉਨ੍ਹਾਂ ਦਾ ਬੁਆਏ ਫ੍ਰੈਂਡ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ।
ਹੋਰ ਪੜ੍ਹੋ : ਅਦਾਕਾਰਾ ਸੰਭਾਵਨਾ ਸੇਠ ਦਾ ਛਲਕਿਆ ਬੱਚਾ ਨਾ ਹੋਣ ਦਾ ਦਰਦ, ਕਿਹਾ- ‘ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਹਾਂ, 4 ਵਾਰ IVF ਫੇਲ’
image From instagram
ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਜਾਨ੍ਹਵੀ ਕਪੂਰ ਨੂੰ ਆਪਣੀ ਚਚੇਰੀ ਭੈਣ ਸ਼ਨਾਇਆ ਕਪੂਰ ਅਤੇ ਕੁਝ ਦੋਸਤਾਂ ਨਾਲ ਪਾਰਟੀ ਕਰਦੇ ਦੇਖਿਆ ਗਿਆ। ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਜਾਨ੍ਹਵੀ ਨੇ ਆਪਣੇ ਦੋਸਤ ਨਾਲ ਪਾਰਟੀ ਦਾ ਖੂਬ ਆਨੰਦ ਲਿਆ। ਉਸ ਨੇ ਪੀਲੇ ਰੰਗ ਦੀ ਡਰੈੱਸ ਦੇ ਨਾਲ ਮੈਚਿੰਗ ਪੇਅਰ ਸੈਂਡਲ ਪਹਿਨੇ ਸਨ, ਜਦਕਿ ਸ਼ਨਾਇਆ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ। ਉਨ੍ਹਾਂ ਦੀ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਵੀ ਆਏ ਹਨ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੇ ਪਾਰਟੀ 'ਚ ਮੌਜੂਦ ਰਹੱਸਮਈ ਵਿਅਕਤੀ 'ਤੇ ਸਵਾਲ ਚੁੱਕੇ।
ਇਨ੍ਹਾਂ ਸਾਰੀਆਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਖਾਸ ਦੋਸਤ orhan awatramani ਨਾਲ ਪੋਜ਼ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਓਰਹਾਨ ਨੂੰ ਵੀ ਨਿਆਸਾ ਦੇਵਗਨ ਨਾਲ ਪਾਰਟੀ 'ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਜਾਨ੍ਹਵੀ ਅਤੇ ਖੁਸ਼ੀ ਕਪੂਰ ਨਾਲ ਊਟੀ ਦੀ ਯਾਤਰਾ 'ਤੇ ਵੀ ਗਏ ਸਨ।
Image Source: Instagram
ਓਰਹਾਨ ਦੇ ਨਾਲ ਜਾਨ੍ਹਵੀ ਕਪੂਰ ਦੇ ਖਾਸ ਪੋਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਈਰਖਾ ਆ ਗਈ ਅਤੇ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਪ੍ਰਸ਼ੰਸਕ ਨੇ ਲਿਖਿਆ- ‘ਇਸ ਲੜਕੇ ਦੇ ਦਿਨ ਚੰਗੇ ਹਨ। ਤਾਂ ਉਥੇ ਦੂਜੇ ਨੇ ਪੁੱਛਿਆ - ਕੀ ਇਹ ਤੁਹਾਡਾ ਬੁਆਏਫ੍ਰੈਂਡ ਹੈ? ਇਕ ਯੂਜ਼ਰ ਨੇ ਲਿਖਿਆ- ਇਹ ਲੜਕਾ ਕੌਣ ਹੈ?
ਜਾਨ੍ਹਵੀ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਆਖਰੀ ਵਾਰ ਫ਼ਿਲਮ ਰੂਹੀ ਵਿੱਚ ਨਜ਼ਰ ਆਈ ਸੀ। ਹੁਣ ਅਦਾਕਾਰਾ ਨੇ ਫ਼ਿਲਮ ਗੁੱਡ ਲੱਕ ਜੈਰੀ ਐਂਡ ਮਿਲੀ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਬਾਅਦ ਵੀ ਅਦਾਕਾਰਾ ਕੋਲ ਕਈ ਫਿਲਮਾਂ ਹਨ। ਜਾਨ੍ਹਵੀ ਦੀ ਫ਼ਿਲਮ ਲਿਸਟ 'ਚ ਮਿਸਟਰ ਐਂਡ ਮਿਸਿਜ਼ ਮਾਹੀ ਹੈ, ਜਿਸ ਦੀ ਉਹ ਜਲਦੀ ਹੀ ਸ਼ੂਟਿੰਗ ਸ਼ੁਰੂ ਕਰੇਗੀ।
ਹੋਰ ਪੜ੍ਹੋ : ਤੈਮੂਰ ਅਲੀ ਖ਼ਾਨ ਨੇ ਜਿੱਤੀ Yellow Belt, ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦਾ ਵਧਾਇਆ ਮਾਣ
View this post on Instagram