
ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੇ ਸਵਿੱਟਜ਼ਰਲੈਂਡ 'ਚ ਹੌਟ ਫੋਟੋਸ਼ੂਟ ਕਰਵਾਇਆ ਹੈ ।ਇਸ ਹੌਟ ਫੋਟੋ ਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ । ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਹੀ ਗਲੈਮਰਸ ਅਤੇ ਖੂਬਸੂਰਤ ਵਿਖਾਈ ਦੇ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਵੇਖੋ : “ਕੁਛ ਕੁਛ ਹੋਤਾ ਹੈ” ਫ਼ਿਲਮ ਦਾ ਦੂਸਰਾ ਭਾਗ ਬਣਾਉਣ ਬਾਰੇ ਸੋਚ ਰਹੇ ਹਨ ਕਰਨ ਜੌਹਰ
https://www.instagram.com/p/BodtM6lBNTJ/?hl=en&taken-by=janhvikapoor
ਇਨ੍ਹਾਂ ਫੋਟੋਗ੍ਰਾਫ 'ਚ ਉਨ੍ਹਾਂ ਦੇ ਨਾਲ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆ ਰਹੇ ਨੇ । ਬ੍ਰਾਈਡ ਟੂਡੇ ਲਈ ਕਰਵਾਏ ਗਏ ਇਸ ਹੌਟ ਫੋਟੋਸ਼ੂਟ 'ਚ ਉਹ ਬਹੁਤ ਹੀ ਸੋਹਣੇ ਲੱਗ ਰਹੇ ਨੇ।
ਉਹ ਅਕਸਰ ਆਪਣੇ ਸਟਾਈਲ ਲਈ ਚਰਚਾ 'ਚ ਰਹਿੰਦੀ ਹੈ ਅਤੇ ਉਨ੍ਹਾਂ ਨੇ ਇਸ ਵਾਰ ਆਪਣਾ ਹੌਟ ਫੋਟੋਸ਼ੂਟ ਕਰਵਾ ਕੇ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਆ ਗਈ ਹੈ । ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਅਦਾਵਾਂ ਨਾਲ ਆਪਣੇ ਚਾਹੁਣ ਵਾਲਿਆਂ 'ਤੇ ਕਹਿਰ ਢਾਉਂਦੀ ਰਹੀ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇਸ ਨਵੇਂ ਅੰਦਾਜ਼ 'ਚ ਫੋਟੋਆ ਖਿਚਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਇਨ੍ਹਾਂ ਫੋਟੋਗ੍ਰਾਫਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਜਾਨ੍ਹਵੀ ਕਪੂਰ ਦੇ ਚਾਹੁਣ ਵਾਲੇ ਉਨ੍ਹਾਂ ਦੀ ਕਲਾ ਦੀ ਤਾਰੀਫ ਕਰ ਰਹੇ ਨੇ ।