ਰੂਹ ਕੰਪਾ ਦੇਣ ਵਾਲਾ ਫ਼ਿਲਮ ‘ਮਿਲੀ’ ਦਾ ਟ੍ਰੇਲਰ ਹੋਇਆ ਰਿਲੀਜ਼, ਮੌਤ ਨਾਲ ਜੂਝਦੀ ਨਜ਼ਰ ਆ ਰਹੀ ਹੈ ਫਰੀਜ਼ਰ 'ਚ ਫਸੀ ਜਾਨ੍ਹਵੀ ਕਪੂਰ

Mili Trailer : ਹਾਲ ਹੀ ‘ਚ ਜਾਨ੍ਹਵੀ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ਮਿਲੀ ਦੇ ਕੁਝ ਪੋਸਟਰ ਤੇ ਟੀਜ਼ਰ ਸ਼ੇਅਰ ਕੀਤਾ ਸੀ। ਟੀਜ਼ਰ ਤੋਂ ਬਾਅਦ ਦਰਸ਼ਕਾਂ ਦੇ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕਤਾ ਵੱਧ ਗਈ ਸੀ। ਦੱਸ ਦਈਏ ਫਿਲਮ ਦਾ ਸ਼ਾਨਦਾਰ ਟ੍ਰੇਲਰ ਵੀ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ।
ਜੀ ਹਾਂ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫਿਲਮ Mili ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਦੀ ਫਿਲਮ ਹੈ। ਇਹ 2019 ਦੀ ਮਲਿਆਲਮ ਹਿੱਟ ਹੈਲਨ ਦਾ ਰੀਮੇਕ ਹੈ। ਮਿਲੀ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਹੋਰ ਪੜ੍ਹੋ : ਫ਼ਿਲਮ ਸੈੱਟ ‘ਤੇ ਕਲਾਕਾਰਾਂ ਨੇ ਖਿੱਚੀ ਜਸਵਿੰਦਰ ਭੱਲਾ ਦੀ ਲੱਤ, ਘਰੇ ਸ਼ਿਕਾਇਤ ਲਗਾਉਣ ਦੀ ਦਿੱਤੀ ਧਮਕੀ, ਦੇਖੋ ਵੀਡੀਓ
image source: YouTube
ਟ੍ਰੇਲਰ ਇੱਕ ਪਿਆਰੇ ਪਿਤਾ ਅਤੇ ਇੱਕ ਪਿਆਰ ਕਰਨ ਵਾਲੇ ਬੁਆਏਫ੍ਰੈਂਡ ਦੇ ਨਾਲ ਇੱਕ ਆਮ ਜ਼ਿੰਦਗੀ ਨਾਲ ਸ਼ੁਰੂ ਹੁੰਦਾ ਹੈ। ਮਿਲੀ ਇੱਕ ਸਥਾਨਕ ਫੂਡ ਕੋਰਟ ਵਿੱਚ ਕੰਮ ਕਰਦੀ ਹੈ ਅਤੇ ਇੱਕ ਬਿਹਤਰ ਭਵਿੱਖ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਹੈ।
ਫਿਰ ਇੱਕ ਦਿਨ ਉਹ ਕੋਲਡ ਸਟੋਰੇਜ਼ ਵਿੱਚ ਬੰਦ ਹੋ ਜਾਂਦੀ ਹੈ। ਤਾਪਮਾਨ 17 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਮਿਲੀ ਆਪਣੇ ਆਪ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਬਾਹਰ, ਮਿਲੀ ਦੇ ਪਿਤਾ ਅਤੇ ਬੁਆਏਫ੍ਰੈਂਡ ਉਸ ਨੂੰ ਲੱਭ ਰਹੇ ਹਨ। ਟ੍ਰੇਲਰ ਦੇ ਅਖੀਰਲਾ ਹਿੱਸਾ ਦਰਸ਼ਕਾਂ ਦੇ ਮਨਾਂ ਚ ਇਹ ਪ੍ਰਸ਼ਨ ਛੱਡ ਦਿੰਦਾ ਹੈ ਕੀ ਮਿਲੀ ਜ਼ਿੰਦਗੀ ਦੀ ਜੰਗ ਜਿੱਤ ਪਾਵੇਗੀ ਜਾਂ ਨਹੀਂ? ਇਸ ਗੱਲ ਦਾ ਖੁਲਾਸਾ ਤਾਂ ਫਿਲਮ ਨੂੰ ਦੇਖਣ ਤੋਂ ਬਾਅਦ ਵੀ ਹੋ ਪਾਵੇਗੀ।
image source: YouTube
ਨੈਸ਼ਨਲ ਅਵਾਰਡ ਜੇਤੂ ਮਥੁਕੁੱਟੀ ਜ਼ੇਵੀਅਰ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਸੰਨੀ ਕੌਸ਼ਲ ਅਤੇ ਮਨੋਜ ਪਾਹਵਾ ਵੀ ਹਨ। ਜਦੋਂ ਜਾਨ੍ਹਵੀ ਕਪੂਰ ਨੇ 2021 ਵਿੱਚ ਮਿਲੀ ਦੀ ਸ਼ੂਟਿੰਗ ਪੂਰੀ ਕੀਤੀ, ਤਾਂ ਉਸਨੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਟੀਮ ਅਤੇ ਆਪਣੇ ਪਿਆਰੇ 'ਪਾਪਾ' ਲਈ ਇੱਕ ਨੋਟ ਵੀ ਲਿਖਿਆ ਸੀ।
image source: YouTube
ਜਾਨ੍ਹਵੀ ਕਪੂਰ ਨੇ 2018 'ਚ 'ਧੜਕ' ਨਾਲ ਬਾਲੀਵੁੱਡ ਜਗਤ ‘ਚ ਡੈਬਿਊ ਕੀਤਾ ਸੀ। ਉਦੋਂ ਤੋਂ ਉਹ ਗੋਸਟ ਸਟੋਰੀਜ਼, ਗੁੰਜਨ ਸਕਸੈਨਾ ਦ ਕਾਰਗਿਲ ਗਰਲ, ਰੂਹੀ ਅਤੇ ਗੁੱਡ ਲਕ ਜੈਰੀ ਸਮੇਤ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।