ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਗੀਤ ‘ਤੇਰੀ ਬੇਬੇ ਲਿਬੜੀ ਤਿਬੜੀ ਜੀ’ ਇੱਕ ਵਾਰ ਫ਼ਿਰ ਤੋਂ ਆ ਰਿਹਾ ‘ਸਤਿਕਾਰ ਬਜ਼ੁਰਗਾਂ ਦਾ 2’ ਦੇ ਨਾਲ

ਪੰਜਾਬੀ ਗਾਇਕਾ ਜੈਸਮੀਨ ਜੱਸੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਸਤਿਕਾਰ ਬਜ਼ੁਰਗਾਂ 2’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗਾਣੇ ਨੂੰ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਆਪਣੀ ਮਿੱਠੀ ਆਵਾਜ਼ ‘ਚ ਲੈ ਕੇ ਆ ਰਹੇ ਹਨ।
View this post on Instagram
ਹੋਰ ਵੇਖੋ:ਸਿੰਮੀ ਚਾਹਲ ਨੇ ਮਾਂ ਨੂੰ ਦਿੱਤਾ ਸਰਪ੍ਰਾਈਜ਼, ਕੁਝ ਇਸ ਤਰ੍ਹਾਂ ਮਨਾਇਆ ਆਪਣੀ ਮਾਂ ਦਾ ਜਨਮ ਦਿਨ
ਜੇ ਗੱਲ ਕਰੀਏ ਦੀਪ ਢਿੱਲੋਂ ਦੇ ਸਤਿਕਾਰ ਬਜ਼ੁਰਗਾਂ ਪਹਿਲੇ ਵਾਲੇ ਗੀਤ ਦੀ ਤਾਂ ਉਹ ਸਾਲ 2006 ‘ਚ ਆਇਆ ਸੀ। ਜਿਸ ਨੂੰ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਨੇ ਆਪਣੀ ਮਿੱਠੀਆ ਆਵਾਜ਼ 'ਚ ਪੇਸ਼ ਕੀਤਾ ਸੀ। ਇਸ ਗੀਤ ਦੇ ਬੋਲ ‘ਤੇਰੀ ਬੇਬੇ ਲਿਬੜੀ ਤਿਬੜੀ ਜੀ ਮੈਨੂੰ ਗੱਲ ਲਾਉਂਦੀ ਆਂ’ ਅੱਜ ਵੀ ਲੋਕਾਂ ਦੇ ਮੂੰਹਾਂ ‘ਤੇ ਚੜ੍ਹੇ ਹੋਏ ਹਨ। ‘ਸਤਿਕਾਰ ਬਜ਼ੁਰਗਾਂ ਦਾ 2’ ਜੋ ਕਿ 13 ਸਾਲਾਂ ਦੇ ਲੰਬੇ ਅਰਸੇ ਬਾਅਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਿਹਾ ਹੈ।
View this post on Instagram
ਇਸ ਗੀਤ ਦੇ ਐਲਾਨ ਤੋਂ ਬਾਅਦ ਦਰਸ਼ਕਾਂ ‘ਚ ‘ਸਤਿਕਾਰ ਬਜ਼ੁਰਗਾਂ 2’ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।