ਤਸਵੀਰ ‘ਚ ਨਜ਼ਰ ਆ ਰਿਹਾ ਇਹ ਨਿੱਕਾ ਬੱਚਾ, ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਨਾਮੀ ਐਕਟਰ, ਕੀ ਤੁਸੀਂ ਪਹਿਚਾਣਿਆ?

ਕੀ ਤੁਸੀਂ ਇਸ ਤਸਵੀਰ 'ਚ ਨਜ਼ਰ ਆ ਰਹੇ ਇਸ ਨਿੱਕੇ ਬੱਚੇ ਨੂੰ ਪਹਿਚਾਣ ਪਾਏ ਹੋ। ਜੀ ਹਾਂ ਜੇ ਤੁਸੀਂ ਸੋਚ ਰਹੇ ਹੋ ਕਿ ਇਹ ਜਗਜੀਤ ਸੰਧੂ (Jagjeet Sandhu) ਹੈ ਤਾਂ ਤੁਸੀਂ ਸਹੀ ਹੋ।
Image Source: instagram
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਪਿਤਾ ਤੇ ਭਰਾ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਜੀ ਹਾਂ ਇਹ ਪੰਜਾਬੀ ਸਿਨੇਮਾ ਜਗਤ ਦੇ ਨਾਮੀ ਐਕਟਰ ਜਗਜੀਤ ਸੰਧੂ ਹੀ ਹੈ। ਕਿਸੇ ਨੂੰ ਕੀ ਪਤਾ ਸੀ ਤਸਵੀਰ 'ਚ ਨਜ਼ਰ ਆ ਰਿਹਾ ਇਹ ਛੋਟਾ ਬੱਚੇ ਆਪਣੀ ਅਦਾਕਾਰੀ ਦੇ ਨਾਲ ਹਰ ਇੱਕ ਦਾ ਦਿਲ ਛੂਹਵੇਗਾ।
Image Source: instagram
ਇਸ ਤਸਵੀਰ ਨੂੰ ਜਗਜੀਤ ਸੰਧੂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਸਾਂਝੀ ਕਰਦੇ ਹੋਏ ਲਿਖਿਆ ਹੈ- 'ਐਕਟਰ ਸਾਬ, ਬਚਪਨ ਤੋਂ ਹੀ clear ਸਨ ਕੇ ਬਣਨਾ ਕੀ ਆ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
Image Source: instagram
ਜੇ ਗੱਲ ਕਰੀਏ ਜਗਜੀਤ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਪੰਜਾਬੀ ਫ਼ਿਲਮਾਂ ਚ ਬਾਕਮਾਲ ਦੇ ਰੋਲ ਨਿਭਾ ਚੁੱਕੇ ਨੇ। ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ਸੁਫਨਾ ਚ ਨਜ਼ਰ ਆਏ ਸੀ। ਪਿਛਲੇ ਸਾਲ ਉਨ੍ਹਾਂ ਨੇ ਵੈੱਬ ਸੀਰੀਜ਼ ‘ਪਾਤਾਲ ਲੋਕ’ ਚ ਆਪਣੇ ਦਮਦਾਰ ਕਿਰਦਾਰ ਦੇ ਨਾਲ ਹਰ ਇੱਕ ਦੇ ਦਿਲ ਤੇ ਛਾਪ ਛੱਡਣ ਚ ਕਾਮਯਾਬ ਰਹੇ । ਇਸ ਤੋਂ ਇਲਾਵਾ ਉਹ ਅਦਾਕਾਰ ਮਹੇਸ਼ ਮਾਂਜਰੇਕਰ ਦੇ ਨਾਲ ਬਾਲੀਵੁੱਡ ਫ਼ਿਲਮ ਟੈਕਸੀ ਨੰਬਰ 24 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।