ਜੱਗੀ ਖੰਨੇ ਵਾਲਾ ਦਾ ਨਵਾਂ ਗੀਤ ‘Combination’ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦਾ ਉਭਰਦਾ ਹੋਇਆ ਨਵਾਂ ਪੰਜਾਬੀ ਗਾਇਕ ਜੱਗੀ ਖੰਨੇ ਵਾਲਾ (Jaggi Khanne Wala) ਵਾਲਾ ਆਪਣੇ ਨਵੇਂ ਗੀਤ ਕੰਬੀਨੇਸ਼ਨ (Combination) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਇਸ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਇਸ ਗੀਤ ਨੂੰ ਐਕਸਕਲਿਉਸਿਵ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਚਲਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਗੀਤ ਨੂੰ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਗਾਇਕ ਜੱਗੀ ਮੁਟਿਆਰ ਦੀ ਸੁੰਦਰਤਾ ਦੀ ਤਾਰੀਫਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗੀਤ ਦੇ ਬੋਲ Fateh Shergill ਨੇ ਲਿਖੇ ਹਨ ਅਤੇ Stanger ਨੇ ਮਿਊਜ਼ਿਕ ਦਿੱਤਾ ਹੈ। HD Singh ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗੀਤ ਦੇ ਵੀਡੀਓ 'ਚ ਜੱਗੀ ਖੰਨੇ ਵਾਲਾ ਦੇ ਨਾਲ ਪੰਜਾਬੀ ਮਾਡਲ Ankita Saili ਅਤੇ ਕੁਝ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। PTC Records ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ।
ਜੇ ਗੱਲ ਕਰੀਏ ਪੀਟੀਸੀ ਰਿਕਾਰਡਜ਼ ਦੀ ਤਾਂ ਇਸ ਲੇਬਲ ਦੇ ਹੇਠ ਪਹਿਲਾਂ ਵੀ ਕਈ ਨਾਮੀ ਸਿੰਗਰਾਂ ਅਤੇ ਨਵੇਂ ਉਭਰਦੇ ਹੋਏ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਹਨ। ਪੀਟੀਸੀ ਰਿਕਾਰਡ ਦੇ ਲੇਬਲ ਹੇਠ ਕੰਠ ਕਲੇਰ, ਸੁਦੇਸ਼ ਕੁਮਾਰੀ, ਖਾਨ ਸਾਬ, ਹੰਸ ਰਾਜ ਹੰਸ, ਮਾਸਟਰ ਸਲੀਮ ਅਤੇ ਕਈ ਹੋਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਹਨ।