ਜੱਗੀ ਜਾਗੋਵਾਲ ਦਾ ਨਵਾਂ ਗੀਤ 'ਪੱਕੀ ਭਾਬੀ' ਡਾਕਟਰ ਜ਼ਿਊਸ ਦੇ ਸੰਗੀਤ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਜੱਗੀ ਜਾਗੋਵਾਲ ਪੰਜਾਬੀ ਸੰਗੀਤ ਜਗਤ ਦਾ ਮੰਨਿਆ ਪ੍ਰਮੰਨਿਆ ਨਾਮ ਹੈ। ਗਾਇਕ ਅਤੇ ਗੀਤਕਾਰ ਜੱਗੀ ਜਾਗੋਵਾਲ ਦਾ ਨਵਾਂ ਗੀਤ 'ਪੱਕੀ ਭਾਬੀ' ਰਿਲੀਜ਼ ਹੋ ਚੁੱਕਿਆ ਹੈ। ਉਹਨਾਂ ਦੇ ਇਸ ਡਿਊਟ ਗੀਤ 'ਚ ਫੀਮੇਲ ਅਵਾਜ਼ ਸਮਰ ਕੌਰ ਨੇ ਦਿੱਤੀ ਹੈ। ਬੋਲ ਜੱਗੀ ਜਾਗੋਵਾਲ ਦੇ ਆਪਣੇ ਹੀ ਹਨ ਅਤੇ ਸੰਗੀਤ ਡਾਕਟਰ ਜ਼ਿਊਸ ਦਾ ਹੈ ਜਿਹੜਾ ਉਹਨਾਂ ਦੇ ਸਿਗਨੇਚਰ ਅੰਦਾਜ਼ ਨੂੰ ਯਾਦ ਕਰਵਾ ਰਿਹਾ ਹੈ।
ਪੱਕੀ ਭਾਬੀ ਨਾਮ ਦਾ ਇਹ ਗੀਤ ਬੀਟ ਸੌਂਗ ਹੈ ਜਿਹੜਾ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰਦਾ ਹੈ। ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਹੋ ਚੁੱਕਿਆ ਹੈ। ਯੂ ਟਿਊਬ 'ਤੇ ਇਹ ਗੀਤ ਟੀ ਸੀਰੀਜ਼ ਆਪਣਾ ਪੰਜਾਬ ਦੇ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਹੋਰ ਵੇਖੋ : ਜ਼ਿੰਦਗੀ ਦੇ ਹਰ ਇੱਕ ਰੰਗ ਤੋਂ ਵਾਕਿਫ ਕਰਵਾਉਂਦਾ ਹੈ 'ਅਰਦਾਸ ਕਰਾਂ' ਫ਼ਿਲਮ ਦਾ ਇਹ ਗੀਤ
ਜੱਗੀ ਜਾਗੋਵਾਲ ਦੇ ਲਿਖੇ ਗਾਣੇ ਹੁਣ ਤੱਕ ਕਈ ਨਾਮੀ ਗਾਇਕ ਗਾ ਚੁੱਕੇ ਹਨ ਅਤੇ ਉਹਨਾਂ ਵੱਲੋਂ ਗਾਏ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਜੱਗੀ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਸੂਟ, ਯਾਰਾਂ ਦਾ ਡਿਪਾਰਟਮੈਂਟ, ਅਰਬਨ ਮੰਡੀਰ, ਫੁਲਕੇ ਅਤੇ ਸਟੇਰਿੰਗ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਉਹਨਾਂ ਦੇ ਇਸ ਨਵੇਂ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।