ਜਗਦੀਪ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਕਲਮ ਤੇ ਡਾਇਰੈਕਸ਼ਨ ਦੇ ਲੋਕਾਂ ਨੂੰ ਕਰਨਗੇ ਭਾਵੁਕ, ਕਿਸਮਤ 2 ਦਾ ਪੋਸਟਰ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰਕੈਟਰ ਜਗਦੀਪ ਸਿੱਧੂ ਨੇ ਆਪਣੇ ਅਗਲੇ ਪ੍ਰੋਜੈਕਟਸ ਦਾ ਖੁਲਾਸਾ ਕਰ ਦਿੱਤਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿਸਮਤ ਦੇ ਸਿਕਵਲ ਦੀ, ਜਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸਾਂ ਲਗਾਈਆਂ ਜਾ ਰਹੀਆਂ ਸਨ। ਪਰ ਜਗਦੀਪ ਸਿੱਧੂ ਨੇ ਫੈਨਜ਼ ਦੀਆਂ ਧੜਕਨਾਂ ਨੂੰ ਵਧਾਉਂਦੇ ਹੋਏ ‘ਕਿਸਮਤ 2’ ਦਾ ਪੋਸਟਰ ਸਾਂਝਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਫੈਨਜ਼ ਤੋਂ ਇਲਾਵਾ ਸਰਗੁਣ ਮਹਿਤਾ, ਐਮੀ ਵਿਰਕ, ਗੁਰਨਾਮ ਭੁੱਲਰ ਤੇ ਪੰਜਾਬੀ ਹਸਤੀਆਂ ਨੇ ਜਗਦੀਪ ਸਿੱਧੂ ਦੀ ਇਸ ਪੋਸਟ ਉੱਤੇ ਕਾਮੈਂਟਸ ਕਰਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਵਧਾਈ ਵੀ ਦਿੱਤੀ ਹੈ।
View this post on Instagram
ਹੋਰ ਵੇਖੋ:
ਜਗਦੀਪ ਸਿੱਧੂ ਨੇ ਫ਼ਿਲਮ ਦੇ ਕਲਾਕਾਰਾਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ, ਸਗੋਂ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਦੇ ਮਨਾਂ ‘ਚ ਸਸਪੈਂਸ ਪਾਉਂਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸਰਗੁਣ ਮਹਿਤਾ ਇਹ ਸਿਰਫ਼ ਤੇਰੇ ਲਈ...ਤੂੰ ਦੋਸਤ ਨੀ ਓਏ ਭਰਾ ਏ ਸਾਡਾ...ਤੂੰ ਕਿਉਂ ਡਰੇ...ਐਮੀ ਵਿਰਕ..ਲਵ ਯੂ’
View this post on Instagram
ਇਸ ਪੋਸਟ ਤੋਂ ਲੱਗਦਾ ਹੈ ਕਿ ਸੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਫ਼ਿਲਮ 'ਕਿਸਮਤ 2' ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹੁਣ ਇਸ ਗੱਲ ਦਾ ਖੁਲਾਸਾ ਤਾਂ ਫ਼ਿਲਮ ਦੇ ਕਰਤਾ-ਧਰਤਾ ਜਗਦੀਪ ਸਿੱਧੂ ਹੀ ਆਉਣ ਵਾਲੇ ਸਮੇਂ ‘ਚ ਕਰਨਗੇ। ਪਰ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆਈ ਹੈ। ਜੀ ਹਾਂ ਕਿਸਮਤ 2 ਅਗਲੇ ਸਾਲ 18 ਸਤੰਬਰ ਨੂੰ ਰਿਲੀਜ਼ ਹੋਵੇਗੀ।