ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਤੱਕ ਕਿਵੇਂ ਪਹੁੰਚੀ ਫ਼ਿਲਮ 'ਸੁਰਖ਼ੀ ਬਿੰਦੀ'

By  Aaseen Khan August 8th 2019 01:00 PM

ਫ਼ਿਲਮ ਸੁਰਖ਼ੀ ਬਿੰਦੀ ਜਿਸ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਇਕੱਠੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਨਾਮੀ ਤੇ ਟੈਲੇਂਟਡ ਨਿਰਦੇਸ਼ਕ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਬਾਰੇ ਕਾਫੀ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਗਲਿਆਰਿਆਂ 'ਚ ਚਰਚਾ ਛਿੜੀ ਹੋਈ ਹੈ। ਹੁਣ ਜਗਦੀਪ ਸਿੱਧੂ ਨੇ ਪੋਸਟ ਪਾ ਕੇ ਫ਼ਿਲਮ ਦੇ ਟਰੇਲਰ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਤੱਕ ਇਹ ਫ਼ਿਲਮ ਕਿਸ ਤਰ੍ਹਾਂ ਪਹੁੰਚੀ।

 

View this post on Instagram

 

Trailer kal nu ... ?? bhut lambhi kahani hai eh film pichhe .. @gurnambhullarofficial nu feb 2018 da kita promise... mainu lagda c main pura ni kar pana .. bt shukar babe da ?.. eh hoya ...#rupinderinderjit mere baai di script jido 10 k linea di c .. odo to koshish c meri v koi aa film kar le .. kai jagah push kita ess subject nu .. par eh film likhi hi meri Qismat ch c ... @sargunmehta DOST.. ??.. Ho Assi Jina Nal Baith De Aa Balleya.. Pher Ohna Naal Khade V Aa... eh ganna edde layi hi banya ... ?.. bina script sune she say done kido karna shoot ? Finally.. SURKHI BINDI ?? 30 August .. @nishabano @navdeepnarula26 @ankitvijan29 @thite_santosh @zeestudiosofficial @shrinarotamjifilmsproduction

A post shared by Jagdeep Sidhu (@jagdeepsidhu3) on Aug 7, 2019 at 10:33pm PDT

ਜਗਦੀਪ ਸਿੱਧੂ ਨੇ ਲਿਖਿਆ ਹੈ "ਟਰੇਲਰ ਕੱਲ੍ਹ ਨੂੰ(9 ਅਗਸਤ), ਬਹੁਤ ਲੰਬੀ ਕਹਾਣੀ ਹੈ ਫ਼ਿਲਮ ਪਿੱਛੇ, ਗੁਰਨਾਮ ਭੁੱਲਰ ਨੂੰ ਫਰਵਰੀ 2018 ਦਾ ਕੀਤਾ ਵਾਅਦਾ...ਮੈਨੂੰ ਲੱਗਿਆ ਸੀ ਮੈਂ ਪੂਰਾ ਨਹੀਂ ਕਰ ਪਾਉਣਾ, ਪਰ ਸ਼ੁੱਕਰ ਬਾਬੇ ਦਾ, ਇਹ ਹੋਇਆ ਰੁਪਿੰਦਰ ਇੰਦਰਜੀਤ ਮੇਰੇ ਬਾਈ ਦੀ ਸਕ੍ਰਿਪਟ ਜਦੋਂ 10 ਕੁ ਪੇਜਾਂ ਦੀ ਸੀ, ਉਦੋਂ ਤੋਂ ਕੋਸ਼ਿਸ਼ ਸੀ ਮੇਰੀ ਕੋਈ ਇਹ ਫ਼ਿਲਮ ਕਰਲੇ, ਕਈ ਜਗ੍ਹਾ ਭੇਜਿਆ ਇਸ ਵਿਸ਼ੇ ਨੂੰ, ਪਰ ਇਹ ਫ਼ਿਲਮ ਮੇਰੀ ਕਿਸਮਤ 'ਚ ਸੀ। ਸਰਗੁਣ ਮਹਿਤਾ ਦੋਸਤ 'ਹੋ ਅਸੀਂ ਜਿੰਨ੍ਹਾਂ ਨਾਲ ਬੈਠ ਦੇ ਹਾਂ ਬੱਲਿਆ, ਫ਼ਿਰ ਉਹਨਾਂ ਨਾਲ ਖੜਦੇ ਵੀ ਆ'...ਇਹ ਗੀਤ ਏਦੇ ਲਈ ਹੀ ਬਣਿਆ..ਬਿਨ੍ਹਾਂ ਸਕ੍ਰਿਪਟ ਸੁਣੇ ਉਸ ਨੇ ਹਾਂ ਕਹਿ ਦਿੱਤਾ ਅਤੇ ਕਿਹਾ ਕਦੋਂ ਕਰਨਾ ਹੈ ਸ਼ੂਟ, ਅਖ਼ੀਰ ਸੁਰਖ਼ੀ ਬਿੰਦੀ ਆ ਰਹੀ ਹੈ 30 ਅਗਸਤ ਨੂੰ"।

ਹੋਰ ਵੇਖੋ : ਐਮੀ ਵਿਰਕ ਦੀ ਫਿਲਮ 'ਸੁਫਨਾ' ਹੋਵੇਗੀ ਉਹਨਾਂ ਲੋਕਾਂ ਦੇ ਪਿਆਰ ਦੀ ਕਹਾਣੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ, ਸਾਹਮਣੇ ਆਇਆ ਪੋਸਟਰ

ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਸ਼ਾ ਬਾਨੋ, ਅਤੇ ਰੁਪਿੰਦਰ ਰੂਪੀ ਵੀ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਕਹਾਣੀ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਹੋਰਾਂ ਨੇ ਤੇ ਫ਼ਿਲਮ ਸ਼੍ਰੀ ਨਰੋਤਮ ਫ਼ਿਲਮਜ਼ ਤੇ ਜ਼ੀ ਸਟੂਡੀਓ ਦੇ ਬੈਨਰ ਹੇਠ 30 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।ਫ਼ਿਲਮ ਨੂੰ ਲੈ ਕੇ ਨਿਰਦੇਸ਼ਕ ਜਗਦੀਪ ਸਿੱਧੂ ਕਾਫੀ ਉਤਸੁਕ ਹਨ। ਦੇਖਣਾ ਹੋਵੇਗਾ ਇਸ ਸਾਲ ਦੀ ਹਿੱਟ ਪੰਜਾਬੀ ਫ਼ਿਲਮ ਛੜਾ ਦਾ ਨਿਰਦੇਸ਼ਨ ਕਰਨ ਵਾਲੇ ਜਗਦੀਪ ਸਿੱਧੂ ਦੀ ਇਸ ਫ਼ਿਲਮ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

Related Post