ਜਗਦੀਪ ਸਿੱਧੂ ਦੀ ਧੀ ਨੂੰ ਵੀ ਹੈ ਲਿਖਣ ਦਾ ਸ਼ੌਕ, ਜਨਮਦਿਨ ‘ਤੇ ਲਾਡੋ ਰਾਣੀ ਨੇ ਛੋਟੇ-ਛੋਟੇ ਹੱਥਾਂ ਨਾਲ ਲਿਖੀਆਂ ਡੂੰਘੀਆਂ ਗੱਲਾਂ
Lajwinder kaur
October 1st 2019 05:43 PM

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਹ ਤਸਵੀਰ ਉਨ੍ਹਾਂ ਦੀ ਧੀ ਰਬਾਬ ਦੇ ਜਨਮਦਿਨ ਦੀਆਂ ਨੇ। ਉਨ੍ਹਾਂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਰਬਾਬ...ਜੀਉਂਦੇ ਰਹੋ...ਰਾਈਟਰ ਦੀ ਕੁੜੀ ਆ...ਲੱਛਣ ਵੀ ਉਹੀਂ ਨੇ...ਉਹੀਂ ਖੁਸ਼ੀ ਹੋਈ ਆ ਦੇਖ ਕੇ ਜਿੰਨੀ ਮੇਰੇ ਦਾਦਾ ਜੀ ਨੂੰ ਉਦੋਂ ਹੋਈ ਸੀ ਜਦੋਂ ਮੈਂ ਪਹਿਲੀਂ ਵਾਰ ਕਹੀ ਚੱਕੀ ਸੀ’
View this post on Instagram
ਕਿਸਮਤ ਤੋਂ ਬਾਅਦ ਜਗਦੀਪ ਸਿੱਧੂ ਦੀ ਡਾਇਰੈਕਸ਼ਨ ਹੇਠ ਛੜਾ ਤੇ ਸੁਰਖ਼ੀ ਬਿੰਦੀ ਵਰਗੀ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤੇ ਹਨ। ਉਹ ਬਾਲੀਵੁੱਡ ‘ਚ ਵੀ ਫ਼ਿਲਮ ‘ਸਾਂਡ ਕੀ ਆਂਖ’ ਨਾਲ ਕਦਮ ਰੱਖਣ ਜਾ ਰਹੇ ਹਨ। ਅਨੁਰਾਗ ਕਸ਼ਅਪ ਦੀ ਫ਼ਿਲਮ ਲਈ ਉਨ੍ਹਾਂ ਨੇ ਡਾਇਲਾਗਸ ਲਿਖੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਕਿਸਮਤ 2 ਤੇ ਸੁਫ਼ਨਾ ਵੀ ਲੈ ਕੇ ਆ ਰਹੇ ਹਨ।