
ਨਿੱਕਾ ਜ਼ੈਲਦਾਰ ਅਤੇ ਹਰਜੀਤਾ ਸਮੇਤ ਕਈ ਹਿੱਟ ਲਿਖ ਚੁੱਕੇ ਜਗਦੀਪ ਸਿੱਧੂ ਜਿਨ੍ਹਾਂ ਦੀ ਬਤੌਰ ਨਿਰਦੇਸ਼ਕ ਕਿਸਮਤ ਪਹਿਲੀ ਫ਼ਿਲਮ ਸੀ। ਕਿਸਮਤ ਜਿਸ ‘ਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ‘ਚ ਸਨ ਤੇ ਇਹ ਫ਼ਿਲਮ ਸਾਲ 2018 ਦੀ ਹਿੱਟ ਮੂਵੀ ਰਹੀ। ਜਿਸਦੇ ਚੱਲਦੇ ਪੀਟੀਸੀ ਪੰਜਾਬੀ ਨੈੱਟਵਰਕ ਵੱਲੋਂ ਜਗਦੀਪ ਸਿੱਧੂ ਨੂੰ ਬੈਸਟ ਡੈਬਿਊ ਡਾਇਰੈਕਟਰ ਦੇ ਅਵਾਰਡ ਨਾਲ ਨਿਵਾਜਿਆ ਗਿਆ ਸੀ।
View this post on Instagram
City Cine Awards best director ... PTC best Debut director ... thanks for loving QISMAT .. ?? ??
ਹੋਰ ਵੇਖੋ:ਗੁੱਡੀਆਂ ਪਟੋਲੇ ਦਾ ਟਰੇਲਰ ਕਾਮੇਡੀ ਦੇ ਨਾਲ ਭਰਪੂਰ, ਦੇਖੋ ਵੀਡੀਓ
ਜੇ ਗੱਲ ਕਰੀਏ ਪੰਜਾਬੀ ਅਦਾਕਾਰਾਂ ਜਿਵੇਂ ਦਿਲਜੀਤ ਦੋਸਾਂਝ, ਐਮੀ ਵਿਰਕ ਅਤੇ ਹਾਰਡੀ ਸੰਧੂ ਵਰਗੇ ਕਈ ਹੋਰ ਕਲਾਕਾਰ ਜਿਹੜੇ ਪਾਲੀਵੁੱਡ ਤੋਂ ਬਾਲੀਵੁੱਡ ਪਹੁੰਚ ਗਏ ਹਨ ਤੇ ਹੁਣ ਵਾਰੀ ਹੈ ਪੰਜਾਬੀ ਕਹਾਣੀਕਾਰ ਅਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਜਿਨ੍ਹਾਂ ਨੇ ਵੀ ਬਾਲੀਵੁੱਡ ‘ਚ ਆਪਣੀ ਐਂਟਰੀ ਮਾਰ ਲਈ ਹੈ। ਉਹ ਬਾਲੀਵੁੱਡ ਦੇ ਫੇਮਸ ਡਾਇਰੈਕਟਰ ਅਨੁਰਾਗ ਕਸ਼ਅਪ ਲਈ ਡਾਇਲੌਗ ਲਿਖ ਰਹੇ ਹਨ। ਜੀ ਹਾਂ ਬਹੁਤ ਜਲਦ ਉਨ੍ਹਾਂ ਵੱਲੋਂ ਲਿਖੇ ਡਾਇਲੌਗ ਅਨੁਰਾਗ ਕਸ਼ਅਪ ਦੀ ਫ਼ਿਲਮ ‘ਸਾਂਡ ਦੀ ਅੱਖ’ ‘ਚ ਸੁਣਾਈ ਦੇਣਗੇ। ਇਸ ਫ਼ਿਲਮ ‘ਚ ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰਾਂ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਨਜ਼ਰ ਆਉਣਗੀਆਂ। ਇਹ ਪੰਜਾਬੀ ਇੰਡਸਟਰੀ ਦੇ ਲਈ ਮਾਣ ਵਾਲੀ ਗੱਲ ਹੈ ਜਿਵੇਂ ਪੰਜਾਬੀ ਕਲਾਕਾਰ ਬਾਲੀਵੁੱਡ ਇੰਡਸਟਰੀ ‘ਚ ਮੱਲਾਂ ਮਾਰ ਰਹੇ ਹਨ।
View this post on Instagram
ਇਸ ਤੋਂ ਇਲਾਵਾ ਉਨ੍ਹਾਂ ਨੇ ‘ਗੁੱਡੀਆਂ ਪਟੋਲੇ’ ਮੂਵੀ ਦੀ ਸਟੋਰੀ ਲਿਖੀ ਹੈ ਤੇ ਇਹ ਮੂਵੀ ਵੀ ਸੁਪਰ ਹਿੱਟ ਰਹੀ ਹੈ। ਅੱਜ-ਕੱਲ੍ਹ ਉਹ ਆਪਣੀ ਆਉਣ ਵਾਲੀਆਂ ਫ਼ਿਲਮੀ ਪ੍ਰੋਜੈਕਟਸ ‘ਸੁਰਖ਼ੀ ਬਿੰਦੀ’ ਤੇ ਸੁਫ਼ਨਾ ਫ਼ਿਲਮਾਂ ਉੱਤੇ ਵੀ ਕੰਮ ਕਰ ਰਹੇ ਹਨ।