ਜੱਦੀ ਸਰਦਾਰ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਇੱਕ ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਦੇਖੋ ਵੀਡੀਓ
Lajwinder kaur
August 19th 2019 10:27 AM
ਜੱਦੀ ਸਰਦਾਰ ਅਜਿਹੀ ਫ਼ਿਲਮ ਹੈ ਜਿਸ ‘ਚ ਪੇਂਡੂ ਪੰਜਾਬ ਦੇ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਜਿਸਦੀ ਪਹਿਲੀ ਝਲਕ ਟਰੇਲਰ ਦੇ ਰੂਪ ਚ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਟਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ, ਫ਼ਿਲਮ ਦੋ ਸਕੇ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪਰ ਕੁਝ ਗਲਤਫ਼ਹਿਮੀਆਂ ਦੇ ਚੱਲਦੇ ਦੋਵਾਂ ਭਰਵਾਂ ਦੇ ਰਿਸ਼ਤੇ ‘ਚ ਕੜਵਾਹਟ ਇੰਨੀ ਵੱਧ ਜਾਂਦੀ ਹੈ, ਜਿਸਦੇ ਚੱਲਦੇ ਦੋਵੇਂ ਪਰਿਵਾਰ ‘ਚ ਸ਼ਰੀਕੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਪਿੰਡਾਂ ਦੇ ਪਰਿਵਾਰਾਂ ‘ਚ ਚੱਲਦੀ ਸ਼ਰੀਕੇਬਾਜ਼ੀ ਨੂੰ ਬਿਆਨ ਕਰਦੀ ਇਹ ਫ਼ਿਲਮ ਬਹੁਤ ਜਲਦ 6 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਟਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।