ਮਨੀ ਲਾਂਡਰਿੰਗ ਮਾਮਲਾ: ਮੁੜ ਵਧੀਆਂ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ, ਈਡੀ ਨੇ 7.27 ਕਰੋੜ ਦੀ ਜਾਇਦਾਦ ਕੀਤੀ ਕੁਰਕ

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਜਿਥੇ ਪਹਿਲਾਂ ਆਪਣੀ ਖੂਬਸੂਰਤੀ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਸੀ, ਪਰ ਹੁਣ ਇਸ ਦੇ ਉਲਟ ਉਹ ਇੱਕ ਮਨੀ ਲਾਂਡਰਿੰਗ ਦੇ ਮਾਮਨੇ ਕਾਰਨ ਸੁਰਖੀਆਂ 'ਚ ਹੈ। ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਜੈਕਲੀਨ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ, ਹੁਣ ਈਡੀ ਨੇ ਉਸ ਦੀ 7.27 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ।
200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਕਨਵੀਨਰ ਸੁਕੇਸ਼ ਚੰਦਰਸ਼ੇਖਰ ਅਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਨਿੱਜੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਲਾਈਮਲਾਈਟ ਤੋਂ ਦੂਰੀ ਬਣਾ ਰਹੀ ਜੈਕਲੀਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੈਕਲੀਨ ਫਰਨਾਂਡੀਜ਼ ਦੀ 7.27 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।
ਈਡੀ ਦਾ ਅੰਦਾਜ਼ਾ ਹੈ ਕਿ ਸੁਕੇਸ਼ ਨੇ ਜ਼ਬਰਨ ਵਸੂਲੇ ਗਏ ਪੈਸਿਆਂ ਦੀ ਵਰਤੋਂ ਕਰਕੇ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ ਇਸ ਦੇ ਨਾਲ ਹੀ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ 173,000 ਅਮਰੀਕੀ ਡਾਲਰ ਅਤੇ ਕਰੀਬ 27,000 ਆਸਟ੍ਰੇਲੀਅਨ ਡਾਲਰ ਦਾ ਫੰਡ ਵੀ ਦਿੱਤਾ ਗਿਆ।
ਈਡੀ ਇਸ ਮਾਮਲੇ ਵਿੱਚ ਜੈਕਲੀਨ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਜੈਕਲੀਨ ਨੇ ਜੈਕਲੀਨ ਅਤੇ ਸੁਰੇਸ਼ ਦੇ ਅਫੇਅਰ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ, ਉੱਥੇ ਹੀ ਸੁਕੇਸ਼ ਨੇ ਆਪਣੇ ਅਫੇਅਰ ਦੀ ਗੱਲ ਮੰਨ ਲਈ ਸੀ।
ਹੋਰ ਪੜ੍ਹੋ : ਲੰਬੇ ਸਮੇਂ ਬਾਅਦ ਅਕਸ਼ੈ ਖੰਨਾ ਦੀ ਫਿਲਮਾਂ 'ਚ ਹੋਈ ਵਾਪਸੀ , ਫਿਲਮ ਦ੍ਰਿਸ਼ਅਮ 'ਚ ਤਬੂ ਨਾਲ ਆਉਣਗੇ ਨਜ਼ਰ
ਇਹ ਪੂਰਾ ਮਾਮਲਾ ਕਨਵੀਨਰ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਹੋਇਆ ਹੈ। ਸੁਕੇਸ਼ 'ਤੇ ਦੋਸ਼ ਹੈ ਕਿ ਉਸ ਨੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਅਤੇ ਇਸ ਦਾ ਕੁਝ ਹਿੱਸਾ ਜੈਕਲੀਨ 'ਤੇ ਖਰਚ ਕੀਤਾ। ਸੁਕੇਸ਼ ਫਿਲਹਾਲ ਤਿਹਾੜ ਜੇਲ 'ਚ ਬੰਦ ਹੈ। ਉਸ ਨੇ ਪੁੱਛਗਿੱਛ ਦੌਰਾਨ ਜੈਕਲੀਨ ਸਣੇ ਕਈ ਬਾਲੀਵੁੱਡ ਹਸਤੀਆਂ ਦੇ ਨਾਂ ਪੁਲਸ ਨੂੰ ਦੱਸੇ ਸਨ। ਇਸ ਵਿੱਚ ਨੋਰਾ ਫਤੇਹੀ ਦਾ ਨਾਂ ਵੀ ਸ਼ਾਮਲ ਸੀ। ਈਡੀ ਨੇ ਇਸ ਮਾਮਲੇ ਵਿੱਚ ਨੋਰਾ ਤੋਂ ਵੀ ਪੁੱਛਗਿੱਛ ਕੀਤੀ ਹੈ।