ਜੈਕਲੀਨ ਫਰਨਾਡੇਜ਼ ਨੂੰ ਮਾਂ ਦੀ ਸਿਹਤ ਦੀ ਚਿੰਤਾ, ਮਾਂ ਨੂੰ ਪਿਆ ਸੀ ਦਿਲ ਦਾ ਦੌਰਾ

By  Shaminder January 6th 2022 02:34 PM

ਜੈਕਲੀਨ ਫਰਨਾਡੇਜ਼ (Jacqueline Fernandez) ਅਜਿਹੀ ਅਦਾਕਾਰਾ (Actress) ਹੈ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਹ ਬੀਤੇ ਦਿਨੀਂ ਉਸ ਵੇਲੇ ਚਰਚਾ ‘ਚ ਆ ਗਈ ਸੀ ਜਦੋਂ ਮਨੀ ਲਾਂਡਰਿੰਗ ਦੇ ਇੱਕ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ । ਪਰ ਬੀਤੇ ਦਿਨੀਂ ਅਦਾਕਾਰਾ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਹੈ । ਜਿਸ ਕਾਰਨ ਉਸ ਦੀ ਮੰਮੀ (Mother) ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਕਿਉਂਕਿ ਅਦਾਕਾਰਾ ਤੋਂ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਜਿਹੇ ‘ਚ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੀ । ਜਿਸ ਕਾਰਨ ਉਹ ਫੇਸ ਟਾਈਮ ਦੇ ਰਾਹੀਂ ਆਪਣੀ ਮਾਂ ਦਾ ਹਾਲ ਚਾਲ ਪੁੱਛ ਰਹੀ ਹੈ ।

Jacqueline Fernandez image From instagram

ਹੋਰ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਗ੍ਰੈਮੀ ਅਵਾਰਡਸ ਕੀਤੇ ਗਏ ਮੁਲਤਵੀ

ਜੈਕਲੀਨ ਦੀ ਮਾਂ ਨੂੰ ਬਹਿਰੀਨ ਵਿੱਚ ਦਿਲ ਦਾ ਦੌਰਾ ਪਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਜੈਕਲੀਨ ਦੀ ਮਾਂ ਖਤਰੇ ਤੋਂ ਬਾਹਰ ਹੈ। ਜੈਕਲੀਨ ਦੇ ਮਾਤਾ-ਪਿਤਾ ਕਈ ਸਾਲਾਂ ਤੋਂ ਬਹਿਰੀਨ ‘ਚ ਰਹਿ ਰਹੇ ਹਨ। ਜੈਕਲੀਨ ਫਰਨਾਡੇਜ਼ ਪਿਛਲੇ ਸਾਲ ਤੋਂ ਸੁਰਖੀਆਂ ‘ਚ ਹੈ।

Jacqueline Fernandez. image From instagram

ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦਾ ਰਿਸ਼ਤਾ ਚਰਚਾ ‘ਚ ਹੈ। ਈਡੀ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਸੁਕੇਸ਼ ਨਾਲ ਜੈਕਲੀਨ ਦੇ ਸਬੰਧਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।ਜੈਕਲੀਨ ਅਤੇ ਸੁਕੇਸ਼ ਦੇ ਅਫੇਅਰ ਦੀਆਂ ਵੀ ਕਿਆਸ ਹਨ। ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਹੈ। ਜੈਕਲੀਨ ਫਰਨਾਡੇਜ਼ ਤੋਂ ਲਗਾਤਾਰ ਅਧਿਕਾਰੀਆਂ ਵੱਲੋਂ ਮਨੀ ਲਾਂਡਰਿੰਗ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ । ਜੈਕਲੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ਰਾਮ ਸੇਤੂ ‘ਚ ਨਜ਼ਰ ਆਏਗੀ । ਇਸ ਤੋਂ ਜਾਨ ਅਬ੍ਰਾਹਮ ਦੇ ਨਾਲ ਵੀ ਇੱਕ ਫ਼ਿਲਮ ‘ਚ ਨਜ਼ਰ ਆਏਗੀ ।

 

View this post on Instagram

 

A post shared by Jacqueline Fernandez (@jacquelinef143)

Related Post