Jacqueline Fernandez in Patiala house court: 200 ਕਰੋੜ ਰੁਪਏ ਦੇ ਠੱਗੀ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪਹੁੰਚੀ ਹੈ।
Image Source: Twitter
ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਖੇ ਦੂਜੀ ਵਾਰ ਸੁਣਵਾਈ ਲਈ ਪਹੁੰਚੀ ਹੈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ 13 ਦਸੰਬਰ ਨੂੰ ਰੱਖੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ 20 ਦਸੰਬਰ ਤੱਕ ਟਾਲ ਦਿੱਤਾ ਗਿਆ।
ਅਦਾਲਤ ਹੁਣ ਨੌਰਾ ਫ਼ਤੇਹੀ ਵੱਲੋਂ ਜੈਕਲੀਨ ਖਿਲਾਫ ਦਾਇਰ ਸ਼ਿਕਾਇਤ 'ਤੇ ਸੁਣਵਾਈ ਕਰੇਗੀ। ਨੌਰਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਸ ਦਾ ਨਾਂ ਜ਼ਬਰਦਸਤੀ ਲਿਆ ਜਾ ਰਿਹਾ ਹੈ, ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਨੌਰਾ ਫ਼ਤੇਹੀ ਨੇ ਸੁਕੇਸ਼ ਤੋਂ ਮਹਿੰਗੇ ਤੋਹਫੇ ਲੈਣ ਦੇ ਮਾਮਲੇ ਨੂੰ ਵੀ ਗ਼ਲਤ ਕਰਾਰ ਦਿੱਤਾ ਹੈ।
image source: twitter
ਦੱਸ ਦਈਏ ਕਿ ਨੌਰਾ ਫ਼ਤੇਹੀ ਨੇ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਇਸੇ ਮਾਮਲੇ ਦੀ ਸੁਣਵਾਈ ਲਈ ਜੈਕਲੀਨ ਅੱਜ ਅਦਾਲਤ ਪਹੁੰਚੀ ਹੈ। ਅਦਾਲਤ ਵਿੱਚ ਜੈਕਲੀਨ ਦੇ ਨਾਲ ਵਕੀਲ ਪ੍ਰਸ਼ਾਂਤ ਪਾਟਿਲ ਅਤੇ ਸ਼ਕਤੀ ਪਾਂਡੇ ਵੀ ਮੌਜੂਦ ਹਨ। ਇਸ ਦੇ ਨਾਲ ਹੀ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਜੈਕਲੀਨ ਅਤੇ ਸੁਕੇਸ਼ ਕੋਰਟ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਦੱਸ ਦਈਏ ਕਿ 12 ਦਸੰਬਰ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਨੌਰਾ ਨੇ ਕਿਹਾ ਸੀ, ਜੈਕਲੀਨ ਆਪਣੇ ਫਾਇਦੇ ਲਈ ਉਸ ਦਾ ਕਰੀਅਰ ਬਰਬਾਦ ਕਰ ਰਹੀ ਹੈ, ਜੈਕਲੀਨ ਉਸ ਦਾ ਸਹੀ ਢੰਗ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ ਹੈ, ਇਸ ਲਈ ਉਹ ਇਹ ਝੂਠਾ ਦੋਸ਼ ਲਗਾ ਕੇ ਉਸ ਦੇ ਕਰੀਅਰ ਨੂੰ ਬਰਬਾਦ ਕਰਨਾ ਚਾਹੁੰਦੀ ਹੈ।
Image Source : Instagram
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਰੈਂਪ ਵਾਕ ਦੌਰਾਨ ਪਾਇਆ ਗਿੱਧਾ, ਫੈਨਜ਼ ਨੇ ਕਿਹਾ 'ਅਜਿਹਾ ਸ਼ਹਿਨਾਜ਼ ਹੀ ਕਰ ਸਕਦੀ ਹੈ'
ਪੁਲਿਸ ਅਤੇ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਈਡੀ ਨੇ ਜੈਕਲੀਨ ਅਤੇ ਨੌਰਾ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਸੁਕੇਸ਼ ਜੈਕਲੀਨ ਅਤੇ ਨੌਰਾ ਦੋਵਾਂ ਨੂੰ ਮਹਿੰਗੇ ਤੋਹਫੇ ਦਿੰਦਾ ਸੀ। ਇਸ ਦੇ ਨਾਲ ਹੀ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨਾਲ 15 ਲੱਖ ਦੇ ਫੰਡ ਸਣੇ ਤੋਹਫ਼ੇ ਵੀ ਦਿੱਤੇ ਸਨ। ਜਦੋਂ ਕਿ ਨੌਰਾ ਨੇ ਕਿਹਾ ਕਿ ਉਹ ਸੁਕੇਸ਼ ਨਾਲ ਸਿੱਧੇ ਸੰਪਰਕ ਵਿੱਚ ਨਹੀਂ ਸੀ। ਉਹ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਪਾਲ ਰਾਹੀਂ ਸੁਕੇਸ਼ ਨੂੰ ਜਾਣਦੀ ਸੀ।
#WATCH | Actor Jacqueline Fernandez arrives at Patiala House Court in Delhi to appear in connection with the Rs 200 crores money laundering case involving conman Sukesh Chandrashekhar pic.twitter.com/o4qhgxUF7B
— ANI (@ANI) December 20, 2022