ਸੁਕੇਸ਼ ਚੰਦਰਸ਼ੇਖਰ ਨਾਲ ਰੋਮਾਂਟਿਕ ਤਸਵੀਰ 'ਤੇ ਜੈਕਲੀਨ ਫਰਨਾਡੇਜ਼ ਨੇ ਤੋੜੀ ਚੁੱਪੀ, ਕਿਹਾ ਇਹ....

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼ Jacqueline Fernandez ਪਿਛਲੇ ਦਿਨੀਂ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਚਰਚਾ 'ਚ ਹੈ। ਇੱਥੋਂ ਤੱਕ ਕਿ ਉਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਸਵੀਰ 'ਚ ਸੁਕੇਸ਼ ਚੰਦਰਸ਼ੇਖਰ ਨੂੰ ਕਿੱਸ ਕਰਦੇ ਦੇਖਿਆ ਗਿਆ। ਤਸਵੀਰ 'ਚ ਜੈਕਲੀਨ ਫਰਨਾਂਡੀਜ਼ ਦੇ ਗਲੇ 'ਤੇ ਲਵ ਬਾਇਟ ਵੀ ਦੇਖਿਆ ਗਿਆ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਜੈਕਲੀਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ।
image source instagram
ਜੈਕਲੀਨ ਨੇ ਇਹ ਬਿਆਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਅਦਾਕਾਰਾ ਨੇ ਲਿਖਿਆ- 'ਇਸ ਦੇਸ਼ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਅਤੇ ਸਨਮਾਨ ਦਿੱਤਾ ਹੈ। ਇਸ ਵਿੱਚ ਮੇਰੇ ਮੀਡੀਆ ਦੋਸਤ ਵੀ ਸ਼ਾਮਿਲ ਹਨ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਇਸ ਸਮੇਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਹੀ ਹਾਂ ਪਰ ਮੈਨੂੰ ਉਮੀਦ ਹੈ ਕਿ ਮੇਰੇ ਦੋਸਤ ਅਤੇ ਪ੍ਰਸ਼ੰਸਕ ਮੇਰੇ ਨਾਲ ਹਨ।
image source instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ਮੈਂ ਆਪਣੇ ਸਾਰੇ ਮੀਡੀਆ ਦੋਸਤਾਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਮੇਰੀ ਕਿਸੇ ਵੀ ਤਸਵੀਰ ਨੂੰ ਇਸ ਤਰ੍ਹਾਂ ਪ੍ਰਸਾਰਿਤ ਨਾ ਕਰੋ, ਕਿਉਂਕਿ ਇਹ ਮੇਰੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਅਜਿਹਾ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਨਜ਼ਦੀਕੀ ਨਾਲ ਨਹੀਂ ਕਰੋਗੇ। ਮੈਨੂੰ ਉਮੀਦ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ। ਮੈਂ ਨਿਆਂ ਵਿੱਚ ਵਿਸ਼ਵਾਸ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਮੈਨੂੰ ਇਹ ਵੀ ਮਿਲੇਗਾ। ਧੰਨਵਾਦ।'
ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਨਾਲ ਮਨਾਇਆ 43ਵਾਂ ਜਨਮਦਿਨ, ਅਦਾਕਾਰਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਇਹ ਰੋਮਾਂਟਿਕ ਵੀਡੀਓ
ਦਰਅਸਲ, ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਦੀ ਇੱਕ ਨਿੱਜੀ ਤਸਵੀਰ ਲੀਕ ਹੋਈ ਸੀ। ਇਸ ਤਸਵੀਰ 'ਚ ਸੁਕੇਸ਼ ਜੈਕਲੀਨ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜੈਕਲੀਨ ਦੇ ਗਲੇ 'ਤੇ ਲਵ ਬਾਇਟ ਸਾਫ ਦਿਖਾਈ ਦੇ ਰਿਹਾ ਸੀ। ਤਸਵੀਰ ਵਿੱਚ ਅਦਾਕਾਰਾ ਨੇ ਪ੍ਰਿੰਟਿਡ ਟਾਪ ਪਾਇਆ ਹੋਇਆ ਸੀ।
ਇਸ ਤੋਂ ਪਹਿਲਾਂ ਵੀ ਜੈਕਲੀਨ ਅਤੇ ਸੁਕੇਸ਼ ਦੀ ਤਸਵੀਰ ਵਾਇਰਲ ਹੋ ਚੁੱਕੀ ਹੈ। ਤਸਵੀਰ ਵਿੱਚ ਜੈਕਲੀਨ ਅਤੇ ਸੁਕੇਸ਼ ਦੀ ਸ਼ੀਸ਼ੇ ਦੀ ਸੈਲਫੀ ਵਾਇਰਲ ਹੋ ਗਈ ਹੈ। ਤਸਵੀਰ 'ਚ ਜੈਕਲੀਨ ਜੈਕਲੀਨ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜੈਕਲੀਨ ਨੇ ਸੁਕੇਸ਼ ਨਾਲ ਆਪਣੇ ਅਫੇਅਰ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਜੈਕਲੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ਰਾਮ ਸੇਤੂ ‘ਚ ਨਜ਼ਰ ਆਏਗੀ ।