ਜਾਨੀ ਦੇ ਲਿਖੇ ਨਵੇਂ ਗੀਤ ‘ਯਾਦ ਪਿਯਾ ਕੀ ਆਨੇ ਲਗੀ’ ਦਾ ਪੋਸਟਰ ਆਇਆ ਸਾਹਮਣੇ, ਨੇਹਾ ਕੱਕੜ ਦੀ ਆਵਾਜ਼ 'ਚ ਹੋਵੇਗਾ ਰਿਲੀਜ਼
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗੀਤਾਂ ਨੂੰ ਵੱਖਰੇ ਹੀ ਮੁਕਾਮ ‘ਚ ਪਹੁੰਚਾਉਣ ‘ਚ ਜਾਨੀ ਤੇ ਬੀ ਪਰਾਕ ਦੀ ਜੋੜੀ ਦਾ ਖ਼ਾਸ ਰੋਲ ਹੈ। ਹਾਲ ਹੀ 'ਚ ਜਾਨੀ ਦਾ ਲਿਖਿਆ ਹੋਇਆ ਤੇ ਬੀ ਪਰਾਕ ਦੀ ਆਵਾਜ਼ ‘ਚ ਆਏ ਗੀਤ ‘ਫਿਲਹਾਲ’ ਦਾ ਨਸ਼ਾ ਇੰਡੀਅਨਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਗੀਤ ਦੇ ਰਾਹੀਂ ਪਹਿਲੀ ਵਾਰ ਖਤਰੋਂ ਕੇ ਖਿਲਾੜੀ ਯਾਨੀ ਕਿ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਹਨ।
View this post on Instagram
ਹੋਰ ਵੇਖੋ:ਗੁਰੂ ਰੰਧਾਵਾ ਨੇ ਸਾਂਝੀ ਕੀਤੀ ਆਪਣੇ ਨਵੇਂ ਸਿੰਗਲ ਟਰੈਕ ‘ਬਲੈਕ’ ਦੀ ਫ੍ਰਸਟ ਲੁੱਕ
ਇਸ ਦੌਰਾਨ ਜਾਨੀ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ਜੀ ਹਾਂ ‘ਯਾਦ ਪਿਯਾ ਕੀ ਆਨੇ ਲਗੀ’ ਟਾਈਟਲ ਹੇਠ ਬਣੇ ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਆਪਣੀ ਮਿੱਠੀ ਆਵਾਜ਼ ‘ਚ ਗਾਉਂਦੇ ਹੋਏ ਨਜ਼ਰ ਆਉਣਗੇ ਸੁਰਾਂ ਦੀ ਮਲਿਕਾ ਨੇਹਾ ਕੱਕੜ। ਇਸ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਤਾਨਿਸ਼ਕ ਬਾਗਚੀ ਨੇ ਦਿੱਤਾ ਹੈ। ਖ਼ੂਬਸੂਰਤ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਦਾ ਵੀਡੀਓ ਰਾਧਿਕਾ ਰਾਓ ਤੇ ਵਿਨੈ ਸਪਰੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਗਾਣੇ ਟੀ-ਸੀਰੀਜ਼ ਦੇ ਲੇਬਲ ਹੇਠ 16 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram