‘ਪਛਤਾਓਗੇ’ ਗਾਣੇ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਦੇ ਰਾਹੀਂ ਕੀਤਾ ਬਿਆਨ, ਜਾਨੀ ਨੇ ਸਾਂਝਾ ਕੀਤਾ ਵੀਡੀਓ
‘ਜਾਨੀ ਵੇ’ ਐਲਬਮ ਦਾ ਪਹਿਲਾ ਗੀਤ ‘ਪਛਤਾਓਗੇ’ ਨੇ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾਇਆ ਹੋਇਆ ਹੈ। ਅਰਿਜੀਤ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਜਿਸਦੇ ਚੱਲਦੇ ਲੋਕੀਂ ਆਪਣੇ-ਆਪਣੇ ਢੰਗ ਰਾਹੀਂ ਇਸ ਗੀਤ ਲਈ ਪਿਆਰ ਨੇ ਜ਼ਾਹਿਰ ਕਰ ਰਹੇ ਹਨ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ। ਜਾਨੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਹੋਰ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ।
View this post on Instagram
ਹੋਰ ਵੇਖੋ:ਆਰ ਨੇਤ ਦੇ ਬੋਲ ਕਰਾ ਰਹੇ ਨੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਰੂਬਰੂ, ਦੇਖੋ ਵੀਡੀਓ
ਇਹ ਵੀਡੀਓ ਇਕ ਸਟ੍ਰੀਟ ਡਾਂਸਰ ਦੀ ਹੈ। ਇਸ ਡਾਂਸਰ ਨੇ ਜਾਨੀ ਵੱਲੋਂ ਲਿਖੇ ਤੇ ਅਰਿਜੀਤ ਵੱਲੋਂ ਗਾਏ ਗਾਣੇ ‘ਪਛਤਾਓਗੇ’ ਨੂੰ ਆਪਣੇ ਡਾਂਸ ਸਟੈੱਪਸ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਜਿਸਦੇ ਚੱਲਦੇ ਜਾਨੀ ਨੇ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੈ, ‘ਬਹੁਤ ਜ਼ਿਆਦਾ ਮਿਹਨਤ !ਸੱਚੀ ਨੀਅਤ ਤੇ ਬਿਨ੍ਹਾਂ ਹੰਕਾਰ ਨਾਲ ਕੰਮ ਕਰੋਗੇ ਤਾਂ ਮੰਜ਼ਿਲ ਦਾ ਮਿਲਣਾ ਪੱਕਾ ! # ਪਛਤਾਓਗੇ ਗਲੀਆਂ ‘ਚ # ਹਰ ਥਾਂ! ਸਭ ਦਾ ਧੰਨਵਾਦ ਅਤੇ ਹਾਂ ਭਰਾ ਤੇਰੇ ਡਾਂਸ ਦਾ ਵੀ’
View this post on Instagram
‘ਪਛਤਾਓਗੇ’ ਗਾਣੇ ਦੀ ਵੀਡੀਓ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਨੇ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਗਾਣੇ ਦਾ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸੰਗੀਤਕਾਰ ਬੀ ਪਰਾਕ ਨੇ ਦਿੱਤਾ ਹੈ ਤੇ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਸ਼ਾਨਦਾਰ ਤਿਆਰ ਕੀਤੀ ਗਈ ਹੈ।