'ਜੱਦੀ ਸਰਦਾਰ' ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ 'ਜਾਨ ਤੋਂ ਪਿਆਰੇ' ਕਮਲ ਖ਼ਾਨ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ
6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਜੱਦੀ ਸਰਦਾਰ ਜਿਸ 'ਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨਾਇਕ ਦੀ ਭੂਮਿਕਾ 'ਚ ਹਨ। ਫ਼ਿਲਮ ਦੇ ਹੁਣ ਤੱਕ 2 ਗੀਤ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਅੱਜ ਫ਼ਿਲਮ ਦਾ ਤੀਜਾ ਗੀਤ ਗਾਇਕ ਕਮਲ ਖ਼ਾਨ ਦੀ ਸੁਰੀਲੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ 'ਜਾਨ ਤੋਂ ਪਿਆਰੇ' ਜਿਸ ਦੇ ਬੋਲ ਮਨਿੰਦਰ ਕੈਲੇ ਦੇ ਹਨ। ਦੇਸੀ ਰੂਟਜ਼ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਗੀਤ ਸੈਡ ਸੌਂਗ ਹੈ ਜਿਹੜਾ ਕਮਲ ਖ਼ਾਨ ਦੀ ਅਵਾਜ਼ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ।
ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਗੀਤ ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।ਮਨਭਾਵਨ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਪਿੰਡ ਦੇ ਜੱਦੀ ਸਰਦਾਰਾਂ ਦੇ ਸਾਂਝੇ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਜਿਸ 'ਚ ਕੁਝ ਗੱਲਾਂ ਦੇ ਚਲਦਿਆਂ ਦਰਾਰ ਆ ਜਾਂਦੀ ਹੈ।
ਹੋਰ ਵੇਖੋ : ਨਵ ਬਾਜਵਾ ਨਿਰਦੇਸ਼ਿਤ ਫ਼ਿਲਮ 'ਕਿੱਟੀ ਪਾਰਟੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼
View this post on Instagram
‘ਜੱਦੀ ਸਰਦਾਰ’ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਗੱਗੂ ਗਿੱਲ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਅਨੀਤਾ ਦੇਵਗਨ ਅਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।