ਜੇ ਹਿੰਦ ਨੇ ਗਾਣੇ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾਏ ਜਾਣ ਨੂੰ ਲੈ ਕੇ ਦਿੱਤੀ ਆਪਣੀ ਸਫਾਈ

By  Lajwinder kaur November 30th 2022 12:23 PM -- Updated: November 30th 2022 01:44 PM
ਜੇ ਹਿੰਦ ਨੇ ਗਾਣੇ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾਏ ਜਾਣ ਨੂੰ ਲੈ ਕੇ ਦਿੱਤੀ ਆਪਣੀ ਸਫਾਈ

J Hind news: ਬੀਤੇ ਦਿਨੀਂ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਕਾਫੀ ਨਿਰਾਸ਼ ਹੋ ਗਏ ਸਨ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਸਿੱਧੂ ਅਤੇ ਬੇਹੇਮੀਆ ਦਾ ਸੁਪਰਹਿੱਟ ਗੀਤ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਨੂੰ ਬੋਹੇਮੀਆ ਦੇ ਕਰੀਬੀ ਜੇ ਹਿੰਦ ਨੇ ਯੂਟਿਊਬ ਤੋਂ ਕਾਪੀਰਾਈਟ ਦੇ ਚਲਦਿਆਂ ਹਟਾਇਆ ਗਿਆ ਹੈ।

ਹੋਰ ਪੜ੍ਹੋ: ਕਿਲੀ ਪੌਲ ਨੇ ਪੰਜਾਬੀ ਗੀਤ ‘ਵੰਗ ਦਾ ਨਾਪ’ ‘ਤੇ ਬਣਾਇਆ ਵੀਡੀਓ, ਐਮੀ ਵਿਰਕ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

sidhu and bohemia image source: instagram

ਜਿਸ ਤੋਂ ਬਾਅਦ ਹਰ ਕੋਈ ਇਹ ਜਾਣਾ ਚਾਹੁੰਦਾ ਸੀ ਕਿ ਜੇ ਹਿੰਦ ਨੇ ਅਜਿਹਾ ਕਿਉਂ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਜੇ ਹਿੰਦ ਨੇ ਖੁੱਲ ਕੇ ਆਪਣਾ ਪੱਖ ਰੱਖਿਆ ਹੈ। ਜੇ ਹਿੰਦ ਨੇ ਗੀਤ ਯੂਟਿਊਬ ਤੋਂ ਕਿਉਂ ਹਟਵਾਇਆ, ਇਸ ਦੀ ਵਜ੍ਹਾ ਉਸ ਨੇ ਖੁੱਲ੍ਹ ਕੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਦੀਆਂ ਸਟੋਰੀਜ਼ ਵਿੱਚ ਦੱਸੀ ਹੈ।

singer j hind image source: instagram

ਜੇ ਹਿੰਦ ਨੇ ਲਿਖਿਆ, ‘‘ਕੁਝ ਕਾਨੂੰਨੀ ਕਾਰਨਾਂ ਕਰਕੇ ਕੁਝ ਵੀਡੀਓਜ਼ ਨੂੰ ਮੇਰੀ ਲੀਗਲ ਟੀਮ ਵਲੋਂ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਉਹ ਵੀਡੀਓਜ਼ ਹਨ, ਜਿਨ੍ਹਾਂ ’ਚ ਮੈਂ ਫੀਚਰ ਕੀਤਾ ਹੈ ਜਾਂ ਜਿਨ੍ਹਾਂ ’ਚ ਮੇਰਾ ਕੰਮ ਹੈ। ਇਹ ਵੀਡੀਓਜ਼ ਜਦੋਂ ਤੱਕ ਸਾਗਾ ਮਿਊਜ਼ਿਕ ਨਾਲ ਮਾਮਲਾ ਸੁਲਝ ਨਹੀਂ ਜਾਂਦਾ, ਉਦੋਂ ਤਕ ਯੂਟਿਊਬ ’ਤੇ ਵਾਪਸ ਨਹੀਂ ਆਉਣਗੀਆਂ।’’

ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਲਦ ਇਹ ਮਾਮਲਾ ਸੁਲਝ ਜਾਵੇ। ਅਸੀਂ ਕਾਫੀ ਲੰਮੇ ਸਮੇਂ ਤੋਂ ਆਜ਼ਾਦੀ ਦੀ ਇਹ ਲੜਾਈ ਲੜ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਭ ਕੁਝ ਜਲਦ ਠੀਕ ਹੋ ਜਾਵੇਗਾ ਤੇ ਵੀਡੀਓਜ਼ ਵੀ ਵਾਪਸ ਆ ਜਾਣਗੀਆਂ’

j hind post about same beef image source: instagram

ਦੱਸ ਦੇਈਏ ਕਿ ਜੇ ਹਿੰਦ ਨੇ ਸਿਰਫ ‘ਸੇਮ ਬੀਫ’ ਹੀ ਨਹੀਂ, ਸਗੋਂ ‘ਕਦੀ ਕਦੀ’, ‘ਇੱਕ ਦਿਨ’, ‘ਫਿਰ ਇੱਕ ਤੇਰਾ ਪਿਆਰ’,  ‘ਨਿਸ਼ਾਨਾ’ ਤੇ ‘ਐਟੀਚਿਊਡ’ ਵਰਗੇ ਗੀਤਾਂ ਨੂੰ ਵੀ ਯੂਟਿਊਬ ਤੋਂ ਡਿਲੀਟ ਕਰਵਾਇਆ ਹੈ।

ਆਪਣੀ ਗੱਲ ਨੂੰ ਖਤਮ ਕਰਦੇ ਹੋਏ ਜੇ ਹਿੰਦ ਨੇ ਲਿਖਿਆ ਹੈ, ‘‘ਇਹ ਕਿਸੇ ਗੀਤ ਤੇ ਆਰਟਿਸਟ ਖ਼ਿਲਾਫ਼ ਨਹੀਂ ਹੈ, ਇਹ ਸਾਡੀ ਸਾਗਾ ਮਿਊਜ਼ਿਕ ਤੇ ਸੁਮੀਤ ਸਿੰਘ ਨਾਲ ਆਜ਼ਾਦੀ ਤੇ ਨਿਰਪੱਖਤਾ ਦੀ ਪਿਛਲੇ ਦੋ ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨਾਲ ਸਬੰਧਤ ਹੈ।’’

ਹੁਣ ਜੇ ਹਿੰਦ ਦੀ ਸਾਗਾ ਮਿਊਜ਼ਿਕ ਤੇ ਸੁਮੀਤ ਸਿੰਘ ਨਾਲ ਇਹ ਲੜਾਈ ਪੈਸਿਆਂ ਨੂੰ ਲੈ ਕੇ ਹੈ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾ ਹੈ, ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ । ਉੱਧਰ ਸਾਗਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹੁਣ ਇਹ ਤਾਂ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਇਹ ਪੂਰਾ ਮਾਮਲਾ ਕਦੋਂ ਹੱਲ ਹੁੰਦਾ ਹੈ। ਦੱਸ ਦਈਏ ਸਮੇ ਬੀਫ ਸੌਂਗ ਯੂਟਿਊਬ ਉੱਤੇ ਕਈ ਵੱਖ-ਵੱਖ ਚੈਨਲਾਂ ਉੱਤੇ ਐੱਮ.ਪੀ-3 ‘ਚ ਪਿਆ ਹੈ।

 

Related Post