ਕਈ ਵਾਰ ਅਜਿਹੇ ਵਾਕੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਉੱਤੇ ਅੱਖਾਂ ਤੇ ਕੰਨਾਂ ਨੂੰ ਯਕੀਨ ਨਹੀਂ ਹੁੰਦਾ। ਪਰ ਅੱਜ ਦੇ ਸਮੇਂ 'ਚ ਵਿੱਚ ਵੀ ਉੱਚ ਵਿਚਾਰਾਂ ਤੇ ਇਨਸਾਨੀਅਤ ਦੀ ਕਦਰਾਂ-ਕੀਮਤਾਂ ਦੀ ਕਦਰ ਕਰਨ ਵਾਲੇ ਲੋਕ ਮੌਜੂਦ ਨੇ । ਜੀ ਹਾਂ ਇਹ ਮਿਸਾਲ ਦੇਖਣ ਨੂੰ ਮਿਲੀ ਟੋਕੀਓ ਓਲੰਪਿਕ ਦੇ ਇੱਕ ਮੁਕਾਬਲੇ ‘ਚ । ਜਿਸ ‘ਚ ਇੱਕ ਖਿਡਰੀ ਦੇ ਸਵਾਲ ਨੇ ਰੈਫਰੀ ਨੂੰ ਵੀ ਖੇਡ ਨਿਯਮਾਂ ਵਾਲੀ ਕਿਤਾਬ ਫਰੋਲਣ ਤੇ ਮਜ਼ਬੂਰ ਕਰ ਦਿੱਤਾ।
image source-instagram
ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਮਿਲਕੇ ਇਸ ਤਰ੍ਹਾਂ ਵੰਡਾਇਆ ਲੋਕਾਂ ਦਾ ਦੁੱਖ,ਵੇਖੋ ਵੀਡੀਓ
ਹੋਰ ਪੜ੍ਹੋ : ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਤਾਰਾ ਹੋਈ ਦੋ ਸਾਲ ਦੀ, ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਤਾਰਾ ਦਾ ਬਰਥਡੇਅ, ਦੇਖੋ ਵੀਡੀਓ
image source-instagram
ਜੀ ਹਾਂ ਇਹ ਖਬਰ ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣੀ ਹੋਈ ਹੈ। ਜਿਸ ਨੂੰ ਪੰਜਾਬੀ ਗਾਇਕ ਹਰਫ ਚੀਮਾ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਨੂੰ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਇਸ ਖ਼ਾਸ ਮੈਸੇਜ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ।
image source-instagram
ਇਹ ਕਿੱਸਾ ਹੈ ਓਲੰਪਿਕ ‘ਚ ਹੋਏ ਹਾਈ ਜੰਪ ਦਾ। ਜਿਸ ‘ਚ ਕਤਰ ਦੇਸ਼ ਦਾ ਹਾਈ ਜੰਪ ਲਾਉਣ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦਾ ਉੱਚੀ ਲਾਉਣ ਵਾਲਾ ਖਿਡਾਰੀ "ਜਿਅੰਮਾਰਕੋ ਤੰਬਰੀ" ਮੁਕਾਬਲੇ ‘ਚ ਬਰਾਬਰ ਚੱਲ ਰਹੇ ਸਨ। ਪਰ ਆਖਰੀ ਛਾਲ ਲਾਉਂਦੇ ਸਮੇਂ ਇਟਲੀ ਵਾਲੇ ਖਿਡਾਰੀ ਦੇ ਸੱਟ ਲੱਗ ਗਈ । ਉਸ ਤੋਂ ਬਾਅਦ ਰੈਫਰੀ ਨੇ ਦੋਵਾਂ ‘ਚੋਂ ਪਹਿਲੇ ਅਤੇ ਦੂਜੇ ਸਥਾਨ ਲਈ ਇੱਕ ਆਖਰੀ ਕੋਸ਼ਿਸ਼ ਕਰਨ ਲਈ ਕਿਹਾ । ਪਰ ਕਤਰ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਜਾਣ ਗਿਆ ਸੀ ਕੇ ਇਟਲੀ ਵਾਲੇ ਖਿਡਾਰੀ "ਜਿਅੰਮਾਰਕੋ ਤੰਬਰੀ" ਦੇ ਸੱਟ ਲੱਗ ਚੁੱਕੀ ਹੈ ਅਤੇ ਉਹ ਸ਼ਾਇਦ ਇਹ ਆਖ਼ਿਰੀ ਕੋਸ਼ਿਸ਼ ਨਹੀਂ ਕਰ ਸਕੇਗਾ ।
image source-instagram
ਜਿਸ ਕਰਕੇ ਕਤਰ ਵਾਲੇ ਖਿਡਾਰੀ ਨੇ ਰੈਫਰੀ ਨੂੰ ਪੁੱਛਿਆ ,"ਕੀ ਸੋਨੇ ਤਮਗ਼ਾ ਸਾਨੂੰ ਦੋਵਾਂ ਨੂੰ ਨਹੀਂ ਮਿਲ ਸਕਦਾ"? ਕਿਉਂਕਿ ਮੈਂ ਕਿਸੇ ਸੱਟ ਲੱਗੇ ਖਿਡਾਰੀ, ਜਿਸਨੇ ਪਤਾ ਨਹੀਂ ਇਸ ਮੁਕਾਬਲੇ ਤੱਕ ਪਹੁੰਚਣ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ ਤੋਂ ਇਹ ਮੌਕਾ ਖੋਹ ਕੇ ਗੋਲਡ ਮੈਡਲ ਹਾਸਿਲ ਨਹੀਂ ਕਰਨਾ ਚਾਹੁੰਦਾ । ਜਿਸ ਤੋਂ ਬਾਅਦ ਰੈਫਰੀ ਨੇ ਖੇਡ ਨਿਯਮਾਂ ਵਾਲੀ ਕਿਤਾਬ ਫਰੋਲੀ । ਕੁਝ ਸਮੇਂ ਬਾਅਦ ਰੈਫਰੀ ਨੇ ਆ ਕੇ ਦੱਸਿਆ ਕਿ –‘ਹਾਂ ਇਹ ਸੰਭਵ ਹੈ, ਤੁਹਾਨੂੰ ਦੋਵਾਂ ਨੂੰ ਗੋਲਡ ਮੈਡਲ ਦਿੱਤਾ ਜਾ ਸਕਦਾ ਹੈ’। ਜਦੋਂ ਇਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਦੱਸੀ ਗਈ ਤਾਂ ਉਹ ਇੱਕ ਦਮ ਕਤਰ ਵਾਲੇ ਖਿਡਾਰੀ ਦੇ ਕੰਧੇੜੀ ਜਾ ਚੜ੍ਹਿਆ ਅਤੇ ਖੁਸ਼ੀ ‘ਚ ਉਸਦੇ ਹੰਝੂ ਨਹੀਂ ਰੁਕ ਰਹੇ ਸਨ। ਇਹ ਘਟਨਾ ਹਰ ਇੱਕ ਦੇ ਦਿਲ ਨੂੰ ਛੂਹ ਗਈ ਤੇ ਸਭ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ।