'ਇਸ਼ਕਬਾਜ਼' ਅਦਾਕਾਰਾ Niti Taylor ਨੇ ਗੁਰਦੁਆਰੇ ਵਿੱਚ ਕਰਵਾਇਆ ਗੁਪਚੁਪ ਤਰੀਕੇ ਨਾਲ ਵਿਆਹ, ਵਧਾਈ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

'Ishqbaaz' ਫੇਮ ਟੀਵੀ ਜਗਤ ਦੀ ਐਕਟਰੈੱਸ ਨੀਤੀ ਟੇਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
ਹੋਰ ਪੜ੍ਹੋ : ਰੌਂਗਟੇ ਖੜ੍ਹੇ ਕਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਕਿੰਨੇ ਆਏ ਕਿੰਨੇ ਗਏ’, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ
ਉਨ੍ਹਾਂ ਨੇ ਆਪਣੇ ਵਿਆਹ ਦੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਸ ਤੋਂ ਮਿਸਜ਼ ਬਣਨ ਦੀ ਮੇਰੀ ਯਾਤਰਾ ਪੂਰੀ ਹੋਈ । ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 13 ਅਗਸਤ ਨੂੰ ਪਰੀਕਸ਼ਿਤ ਨਾਲ ਵਿਆਹ ਕਰਵਾ ਲਿਆ । ਕੋਰੋਨਾ ਕਾਲ ਦੌਰਾਨ ਅਸੀਂ ਇੱਕ ਛੋਟੇ, ਸ਼ਾਂਤ ਅਤੇ ਨਿਜੀ ਸਮਾਰੋਹ ਵਿੱਚ ਆਪਣੇ ਮਾਪਿਆਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ ਸੀ ।
ਹੁਣ ਮੈਂ ਉੱਚੀ ਆਵਾਜ਼ ਵਿਚ ਕਹਿ ਸਕਦੀ ਹਾਂ- ਹੈਲੋ, ਪਤੀ ਦੇਵ । 2020 ‘ਚ ਮੈਂ ਆਪਣੀ ਨਿੱਜੀ ਖੁਸ਼ੀ ਨੂੰ ਪ੍ਰਾਪਤ ਕਰ ਰਹੀ ਹਾਂ । ਇਹ ਸਭ ਦੱਸਣ ਵਿੱਚ ਦੇਰੀ ਹੋਈ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਵਿਡ ਮਹਾਂਮਾਰੀ ਦੇ ਅੰਤ ਤੋਂ ਬਾਅਦ ਅਸੀਂ ਇਸ ਨੂੰ ਵੱਡੇ ਤਰੀਕੇ ਨਾਲ ਮਨਾਵਾਂਗੇ, ਪਰ ਹੁਣ ਅਸੀਂ ਬਿਹਤਰ 2021 ਦੀ ਉਮੀਦ ਕਰ ਰਹੇ ਹਾਂ’ । ਨੀਤੀ ਟੇਲਰ ਤੇ ਪਰੀਕਸ਼ਿਤ ਬਾਵਾ ਨੇ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ ।
ਵੀਡੀਓ ‘ਚ ਵਿਆਹ ਦੀਆਂ ਕੁਝ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ । ਲੱਖਾਂ ਦੀ ਗਿਣਤੀ ਇਸ ਵੀਡੀਓ ਉੱਤੇ ਵਿਊਜ਼ ਆ ਚੁੱਕੇ ਹਨ । ਇਸ ਤੋਂ ਇਲਾਵਾ ਕਲਾਕਾਰ ਤੇ ਫੈਨਜ਼ ਕਮੈਂਟਸ ਕਰਕੇ ਨੀਤੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ ।
View this post on Instagram