ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀ ਬੱਚਿਆਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਲੈ ਕੇ ਆਉਂਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ (Voice of Punjab Chhota Champ-7)। ਇਸ ਵਾਰ ਵੀ ਇਹ ਸ਼ੋਅ ਸੁਰਖ਼ੀਆਂ ‘ਚ ਬਣਿਆ ਰਿਹਾ । ਜੀ ਹਾਂ ਅਗਸਤ ਮਹੀਨੇ ਤੋਂ ਸ਼ੁਰੂ ਹੋਇਆ ਇਹ ਸ਼ੋਅ ਬੀਤੀ ਰਾਤ ਆਪਣੇ ਗ੍ਰੈਂਡ ਫਿਨਾਲੇ ‘ਚ ਪਹੁੰਚਿਆ । ਜੀ ਹਾਂ ਟੀਵੀ ਜਗਤ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਸਮਾਪਨ ਮੋਹਾਲੀ ’ਚ ਹੋਇਆ। ਇਸ ਸ਼ੋਅ ਦੀ ਜੇਤੂ ਰਹੀ ਖੰਨਾ ਸ਼ਹਿਰ ਦੀ ਇਸ਼ੀਤਾ (Ishita), ਜਿਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਤੇ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਤੇ ਟਰਾਫੀ ਜਿੱਤੀ।
ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਨਵਾਂ ਵੀਡੀਓ, ਪੁੱਤਰ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਦੇਖੋ ਵੀਡੀਓ
ਇਸੇ ਤਰ੍ਹਾਂ ਬਟਾਲਾ ਸ਼ਹਿਰ ਦਾ ਪ੍ਰਿੰਸ ਕੁਮਾਰ ਫਰਸਟ ਰਨਰਅੱਪ ਰਿਹਾ ਹੈ ਤੇ 50 ਹਜ਼ਾਰ ਦੀ ਇਨਾਮੀ ਰਾਸ਼ੀ ਜਿੱਤੀ। ਜਦੋਂਕਿ ਦੂਜੀ ਰਨਰਅੱਪ ਪਟਿਆਲਾ ਦੀ ਮੰਨਤ ਰਹੀ ਹੈ ਜਿਸ ਨੇ 25 ਹਜ਼ਾਰ ਦੀ ਇਨਾਮੀ ਰਾਸ਼ੀ ਜਿੱਤੀ ਹੈ।
ਜੇਤੂਆਂ ਦੀ ਚੋਣ ਕਰਨ ਲਈ ਸ਼ੋਅ ਦੀ ਜੱਜ ਤੇ ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ, ਮਸ਼ਹੂਰ ਗੀਤਕਾਰ ਤੇ ਗਾਇਕ ਬੀਰ ਸਿੰਘ ਤੇ ਉੱਘੇ ਸੰਗੀਤ ਨਿਰਦੇਸ਼ਨ ਸਚਿਨ ਆਹੁਜਾ ਨੇ ਮੁਕਾਬਲੇਬਾਜ਼ਾਂ ਨੂੰ ਸੰਗੀਤ ਦੀ ਹਰ ਕਸੌਟੀ ’ਤੇ ਪਰਖਿਆ। ਮਸ਼ਹੂਰ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਨੇ ਵੀ ਮੁਕਾਬਲੇਬਾਜ਼ਾਂ ਨੂੰ ਸੰਗੀਤ ਦੀ ਕਸੌਟੀ ’ਤੇ ਪਰਖਿਆ ਸੀ। ਇਸ ਤੋਂ ਇਲਾਵਾ ਸ਼ੋਅ ਦੇ ਗ੍ਰੈਂਡ ਫਿਨਾਲੇ ‘ਚ ਖ਼ਾਸ ਮਹਿਮਾਨ ਦੀ ਭੂਮਿਕਾ ‘ਚ ਨਜ਼ਰ ਆਈ ਨਾਮੀ ਗਾਇਕਾ ਮਿਸ ਪੂਜਾ। ਇਸ ਤੋਂ ਇਲਾਵਾ ਬਾਣੀ ਸੰਧੂ ਤੇ ਅਖਿਲ ਨੇ ਆਪਣੀ ਖ਼ਾਸ ਪਰਫਾਰਮੈਂਸ ਦੇ ਨਾਲ ਸ਼ੋਅ ‘ਚ ਚਾਰ ਚੰਨ ਲਗਾਏ।
View this post on Instagram
A post shared by PTC Punjabi (@ptcpunjabi)
View this post on Instagram
A post shared by PTC Punjabi (@ptcpunjabi)
View this post on Instagram
A post shared by PTC Punjabi (@ptcpunjabi)