Urfi Javed marriage news: ਸੋਸ਼ਲ ਮੀਡੀਆ ਦੀ ਸਨਸਨੀ ਉਰਫੀ ਜਾਵੇਦ ਆਪਣੇ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੇ ਵਿਦੇਸ਼ੀ ਕੱਪੜੇ ਅਤੇ ਔਫਬੀਟ ਫੈਸ਼ਨ ਸੈਂਸ ਹਮੇਸ਼ਾ ਚਰਚਾ ਦਾ ਵਿਸ਼ ਬਣੇ ਰਹਿੰਦੇ ਹਨ। ਉਰਫੀ ਆਪਣੇ ਕੱਪੜਿਆਂ ਕਾਰਨ ਹੀ ਨਹੀਂ ਸਗੋਂ ਆਪਣੇ ਬਿਆਨਾਂ ਕਾਰਨ ਵੀ ਲਾਈਮਲਾਈਟ 'ਚ ਰਹਿੰਦੀ ਹੈ। ਉਹ ਅਕਸਰ ਹੀ ਕਈ ਮੁੱਦਿਆਂ ਉੱਤੇ ਆਪਣੇ ਬੇਬਾਕ ਬਿਆਨ ਦਿੰਦੀ ਹੋਈ ਨਜ਼ਰ ਆ ਚੁੱਕੀ ਹੈ।
image source: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਦਾਦਾ-ਦਾਦੀ ਨੇ ਵੀ ਆਪਣੀ ਪੋਤਰੀ ਨੂੰ ਦਿੱਤੀ ਜਨਮਦਿਨ ਦੀ ਵਧਾਈ; ਅਦਾਕਾਰਾ ਨੇ ਪ੍ਰਸ਼ੰਸਕਾਂ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ
image source: Instagram
ਇੱਕ ਵਾਰ ਫਿਰ ਉਹ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਹਾਲ ਹੀ ਵਿੱਚ, ਉਸਨੇ ਪਠਾਨ ਅਭਿਨੇਤਾ ਸ਼ਾਹਰੁਖ ਖ਼ਾਨ ਦੀ ਦੂਜੀ ਪਤਨੀ ਬਣਨ ਦੀ ਇੱਛਾ ਜ਼ਾਹਿਰ ਕੀਤੀ। ਇਹ ਗੱਲ ਮਜ਼ਾਕ 'ਚ ਕਹੀ ਗਈ ਸੀ ਪਰ ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਹ ਕਿਸ ਨਾਲ ਵਿਆਹ ਕਰ ਰਹੀ ਹੈ।
image source: Instagram
ਉਰਫੀ ਜਾਵੇਦ ਪਪਰਾਜ਼ੀ ਨੂੰ ਲੈ ਕੇ ਹਮੇਸ਼ਾ ਅਜੀਬੋ-ਗਰੀਬ ਬਿਆਨ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਪਹਿਲਾਂ ਮੀਡੀਆ ਵਾਲਿਆਂ ਨੂੰ ਝਿੜਕ ਰਹੀ ਹੈ ਕਿ ਉਨ੍ਹਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ਤੋਂ ਬਾਅਦ ਜਦੋਂ ਮੀਡੀਆ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਨਾਲ ਵਿਆਹ ਕਰ ਰਹੀ ਹੈ ਤਾਂ ਉਰਫੀ ਨੇ ਹੈਰਾਨੀਜਨਕ ਜਵਾਬ ਦਿੱਤਾ।
image source: Instagram
ਉਰਫੀ ਨੇ ਦੱਸਿਆ ਕਿ ਉਹ ਕਿਸ ਨਾਲ ਵਿਆਹ ਕਰ ਰਹੀ ਹੈ
ਉਰਫੀ ਨੇ ਕਿਹਾ ਕਿ ਉਹ ਆਪਣੇ ਆਪ ਨਾਲ ਹੀ ਵਿਆਹ ਕਰ ਰਹੀ ਹੈ। ਇਹ ਕਹਿੰਦੇ ਹੀ ਉਰਫੀ ਹੱਸਣ ਲੱਗੀ ਅਤੇ ਫਿਰ ਅੱਗੇ ਵਧ ਗਈ। ਪਰ Urfi ਦੇ ਇਸ ਵੀਡੀਓ 'ਤੇ ਯੂਜ਼ਰਸ ਨੇ ਕਾਫੀ ਮਜ਼ਾਕ ਉਡਾਇਆ ਹੈ।
Urfi viral video:
View this post on Instagram
A post shared by Viral Bhayani (@viralbhayani)