ਕੀ ਆਪਣੇ ਸੰਗੀਤ ਲੇਬਲ 'ਕਾਲੀ ਦੋਨਾਲੀ ਮਿਊਜ਼ਿਕ' ਨੂੰ ਬੰਦ ਕਰਨ ਜਾ ਰਹੇ ਨੇ ਰੈਪਰ ਬੋਹੇਮੀਆ ? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

By  Pushp Raj September 24th 2022 11:37 AM -- Updated: September 24th 2022 11:38 AM

Rapper Bohemia news: ਮਸ਼ਹੂਰ ਰੈਪਰ ਬੋਹੇਮੀਆ ਨੂੰ 'ਪੰਜਾਬੀ ਰੈਪ ਦੇ 'ਸਿਰਜਣਹਾਰ' ਵਜੋਂ ਜਾਣਿਆ ਜਾਂਦਾ ਹੈ। ਬੋਹੇਮੀਆ  ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧੀਆ ਰੈਪ ਗੀਤ ਪੇਸ਼ ਕਰਨ ਲਈ ਜਾਣੇ ਜਾਂਦੇ ਹਨ। ਬੋਹੇਮੀਆ ਦੇ ਸੰਗੀਤ ਨੂੰ ਲੱਖਾਂ ਹੀ ਲੋਕ ਪਸੰਦ ਕਰਦੇ ਹਨ, ਪਰ ਹਾਲ ਹੀ ਵਿੱਚ ਗਾਇਕ ਵੱਲੋਂ ਕੀਤੀ ਗਈ ਇੱਕ ਪੋਸਟ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ।

Image Source: Instagram

ਰੈਪਰ-ਗੀਤਕਾਰ ਬੋਹੇਮੀਆ ਨੇ ਹਾਲ ਹੀ ਵਿੱਚ ਆਪਣੇ ਪ੍ਰਸਿੱਧ ਮਿਊਜ਼ਿਕ ਲੇਬਲ, ਕਾਲੀ ਦੋਨਾਲੀ ਮਿਊਜ਼ਿਕ ਬਾਰੇ ਇੱਕ ਅਸਾਧਾਰਨ ਅਪਡੇਟ ਟਵੀਟ ਕੀਤਾ ਹੈ। ਉਨ੍ਹਾਂ ਨੇ ਇੱਕ ਖੋਪੜੀ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਕਾਲੀ ਦੋਨਾਲੀ ਮਿਊਜ਼ਿਕ 2002 - 2022'। ਇਹ KDM ਦੇ ਅੰਤ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।

Kali Denali Music 2002 - 2022 pic.twitter.com/hd0FwvbvXs

— BOHEMIA (@iambohemia) September 20, 2022

ਬੋਹੇਮੀਆ ਦੀ ਇਸ ਟਵੀਟ ਨੂੰ ਵੇਖ ਫੈਨਜ਼ ਬੇਹੱਦ ਨਿਰਾਸ਼ ਹਨ। ਹੁਣ ਇਹ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਬੋਹੇਮੀਆ ਆਪਣੇ ਮਸ਼ਹੂਰ ਮਿਊਜ਼ਕ ਲੇਬਲ ਕਾਲੀ ਦੋਨਾਲੀ ਨੂੰ ਬੰਦ ਕਰਨ ਜਾ ਰਹੇ ਹਨ। ਖੋਪੜੀ ਦੀ ਤਸਵੀਰ ਬੋਹੇਮੀਆ ਦੀਆਂ ਐਲਬਮਾਂ ਵਿੱਚੋਂ ਇੱਕ, ਸਕਲ ਐਂਡ ਬੋਨਸ: ਦਿ ਫਾਈਨਲ ਚੈਪਟਰ ਨੂੰ ਦਰਸਾਉਂਦੀ ਹੈ, ਜਿਸ ਨੂੰ ਕਾਲੀ ਦੋਨਾਲੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ। ਫੋਟੋ ਵਿੱਚ ਕੁਝ ਸ਼ਬਦ ਵੀ ਲਿਖੇ ਗਏ ਹਨ। ਇਸ ਵਿੱਚ ਲਿਖਿਆ ਹੋਇਆ ਹੈ, ‘Memento Mori’। ‘Memento Mori’ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਮੂਲ ਅਰਥ ਹੈ 'ਯਾਦ ਰੱਖੋ ਕਿ ਇੱਕ ਦਿਨ ਤੁਸੀਂ ਮਰਨਾ ਹੈ'।

Image Source: Instagram

ਫਿਲਹਾਲ ਅਜੇ ਤੱਕ ਗਾਇਕ ਬੋਹੇਮੀਆ ਜਾਂ ਉਨ੍ਹਾਂ ਦੀ ਟੀਮ ਵੱਲੋਂ ਮਿਊਜ਼ਿਕ ਲੇਬਲ ਨੂੰ ਬੰਦ ਕਰਨ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਤ ਕਾਰਨ ਨਹੀਂ ਦੱਸਿਆ ਗਿਆ ਹੈ। ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਅਜਿਹਾ ਕਰਨ ਦੇ 2 ਸੰਭਵ ਕਾਰਨ ਹੋ ਸਕਦੇ ਹਨ।

ਪਹਿਲਾ ਇਹ ਕਿ ਬੋਹੇਮੀਆ ਨੇ ਮਿਊਜ਼ਿਕ ਕੰਪਨੀ ਛੱਡ ਦਿੱਤੀ ਹੈ ਅਤੇ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਨੇ ਪੂਰੀ ਕੰਪਨੀ ਬੰਦ ਕਰ ਦਿੱਤੀ ਹੈ। ਬੋਹੇਮੀਆ ਦੇ ਫੈਨਜ਼ ਇਸ ਖ਼ਬਰ ਤੋਂ ਨਿਰਾਸ਼ ਹਨ, ਪਰ ਉਹ ਇਹ ਵੀ ਕਿਆਸ ਲਾ ਰਹੇ ਹਨ ਕਿ ਸ਼ਾਇਦ ਬੋਹੇਮੀਆ ਸੰਗੀਤ ਤੋਂ ਰਿਟਾਇਰਮੈਂਟ ਲੈਣ ਵਾਲੇ ਹਨ, ਪਰ ਇਸ ਦੀ ਸੰਭਾਵਨਾ ਬੇਹੱਦ ਘੱਟ ਹੈ।

Image Source: Instagram

ਹੋਰ ਪੜ੍ਹੋ: ਰਣਬੀਰ ਕਪੂਰ ਤੇ ਆਯਾਨ ਮੁਖ਼ਰਜੀ ਨੇ ਅਚਾਨਕ ਥੀਏਟਰ ਪਹੁੰਚ ਕੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਸੈਲਫੀ ਲੈਣ ਲੱਗੀ ਫੈਨਜ਼ ਦੀ ਭੀੜ, ਵੇਖੋ ਵੀਡੀਓ

ਦੱਸ ਦਈਏ ਕਿ ਬੋਹੇਮੀਆ ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਰੈਪਰ ਹਨ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣਾ ਰੈਪ ਗਾਇਆ ਹੈ । ਜਿੱਥੇ ਉਹ ਬਿਹਤਰੀਨ ਰੈਪਰ ਹਨ, ਉੱਥੇ ਹੀ ਬਹੁਤ ਵਧੀਆ ਸ਼ਾਇਰ ਵੀ ਹਨ । ਉਹ ਅਕਸਰ ਆਪਣੀ ਸ਼ਾਇਰੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲੈਦੇਂ ਹਨ। ਉਨ੍ਹਾਂ ਨੇ ਕਈ ਪੰਜਾਬੀ ਗਾਇਕਾਂ ਨਾਲ ਕੰਮ ਕੀਤਾ ਹੈ। ਲੋਕ ਉਨ੍ਹਾਂ ਦੇ ਰੈਪ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦੇ ਚੱਲਦੇ ਹੀ ਮਹਿਜ਼ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਬੋਹੇਮੀਆ ਦੀ ਵੱਡੀ ਫੈਨ ਫਾਲੋਇੰਗ ਹੈ।

 

 

Related Post