ਕੀ ਜਾਹਨਵੀ ਕਪੂਰ ਸਾਊਥ ਫਿਲਮ ਇੰਡਸਟਰੀ 'ਚ ਕਰੇਗੀ ਡੈਬਿਊ ? ਪਿਤਾ ਬੋਨੀ ਕਪੂਰ ਨੇ ਟਵੀਟ ਕਰਕੇ ਦੱਸੀ ਵਾਇਰਲ ਖ਼ਬਰ ਦੀ ਸੱਚਾਈ

Janhvi Kapoor Tollywood debut : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਬੇਹੱਦ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਲਈ ਹੈ। ਭਾਵੇਂ ਉਸ ਨੂੰ ਫਿਲਮੀ ਦੁਨੀਆ ਵਿਚ ਅਜੇ ਤੱਕ ਵੱਡੀ ਸਫਲਤਾ ਨਹੀਂ ਮਿਲੀ ਹੈ, ਪਰ ਉਹ ਅਕਸਰ ਆਪਣੀ ਲੁੱਕਸ ਅਤੇ ਫਿਟਨੈਸ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ।
image From instagram
ਹਾਲ ਹੀ 'ਚ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਜਾਹਨਵੀ ਕਪੂਰ ਜਲਦ ਹੀ ਸਾਊਥ ਫ਼ਿਲਮ ਇੰਡਸਟਰੀ 'ਚ ਡੈਬਿਊ ਕਰ ਸਕਦੀ ਹੈ। ਪੈਈਆ 2 ਵਿੱਚ ਉਹ ਆਰੀਆ ਦੇ ਨਾਲ ਕਾਸਟ ਹੋ ਸਕਦੀ ਹੈ, ਪਰ ਅਦਾਕਾਰਾ ਦੇ ਪਿਤਾ ਬੋਨੀ ਕਪੂਰ ਨੇ ਅਜਿਹੀਆਂ ਸਾਰੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਝੂਠ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ।
ਬੋਨੀ ਕਪੂਰ ਨੇ ਦੱਸੀ ਵਾਇਰਲ ਖ਼ਬਰ ਦੀ ਸੱਚਾਈ
ਬੋਨੀ ਕਪੂਰ ਨੇ ਟਵੀਟ ਕੀਤਾ ਕਿ ਹੁਣ ਤੱਕ ਜਾਹਨਵੀ ਨੇ ਕੋਈ ਤਾਮਿਲ ਫ਼ਿਲਮ ਸਾਈਨ ਨਹੀਂ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਪਿਆਰੇ ਮੀਡੀਆ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਾਹਨਵੀ ਨੇ ਹੁਣ ਤੱਕ ਕਿਸੇ ਵੀ ਤਾਮਿਲ ਫ਼ਿਲਮ ਲਈ ਕੋਈ ਕਮਿਟਮੈਂਟ ਨਹੀਂ ਕੀਤਾ ਹੈ। ਕਿਰਪਾ ਕਰਕੇ ਅਫਵਾਹਾਂ ਫੈਲਾਉਣਾ ਬੰਦ ਕਰੋ।"
Image Source: Twitter
ਜਾਹਨਵੀ ਨੇ ਜ਼ਾਹਰ ਕੀਤੀ ਸੀ ਸਾਊਥ ਫ਼ਿਲਮਾਂ 'ਚ ਕੰਮ ਕਰਨ ਦੀ ਇੱਛਾ
ਬੋਨੀ ਕਪੂਰ ਦੇ ਟਵੀਟ ਤੋਂ ਸਾਫ ਹੈ ਕਿ ਜਾਹਨਵੀ ਕਪੂਰ ਅਜੇ ਸਾਊਥ ਫ਼ਿਲਮ ਇੰਡਸਟਰੀ 'ਚ ਡੈਬਿਊ ਨਹੀਂ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਦੇ ਸਾਊਥ ਡੈਬਿਊ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ। ਅਦਾਕਾਰਾ ਨੇ ਖੁਦ ਸਾਊਥ ਫ਼ਿਲਮ ਇੰਡਸਟਰੀ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਜਾਹਨਵੀ ਜੂਨੀਅਰ ਐਨਟੀਆਰ ਨਾਲ ਇੱਕ ਫ਼ਿਲਮ ਕਰਨਾ ਚਾਹੁੰਦੀ ਹੈ, ਪਰ ਪ੍ਰਸ਼ੰਸਕਾਂ ਨੂੰ ਹੁਣ ਦੋਵਾਂ ਨੂੰ ਇਕੱਠੇ ਦੇਖਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
Image Source: Instagram
ਹੋਰ ਪੜ੍ਹੋ: World Cancer Day 2023: ਭਾਰਤੀ ਸੈਲਬਸ ਜਿਨ੍ਹਾਂ ਨੇ ਲੜੀ ਕੈਂਸਰ ਨਾਲ ਜੰਗ
ਜਾਹਨਵੀ ਇਨ੍ਹੀਂ ਦਿਨੀਂ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਆਖਰੀ ਵਾਰ ਫਿਲਮ 'ਮਿਲੀ' 'ਚ ਨਜ਼ਰ ਆਈ ਸੀ। ਜਲਦ ਹੀ ਜਾਹਨਵੀ ਅਤੇ ਵਰੁਣ ਧਵਨ ਦੀ ਫ਼ਿਲਮ 'ਬਵਾਲ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਵੇਗੀ।
Dear Media Friends,
This is to bring to your notice that Janhvi Kapoor has not committed to any Tamil Films at the moment, requesting not to spread false rumors.
— Boney Kapoor (@BoneyKapoor) February 3, 2023