ਕੀ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ ਜੰਨਤ ਜ਼ੁਬੈਰ ? ਅਦਾਕਾਰਾ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

By  Pushp Raj August 2nd 2022 04:02 PM -- Updated: August 2nd 2022 04:59 PM
ਕੀ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ ਜੰਨਤ ਜ਼ੁਬੈਰ ? ਅਦਾਕਾਰਾ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

Jannat Zubair Project With Karan Johar: ਮਸ਼ਹੂਰ ਟੀਵੀ ਅਦਾਕਾਰਾ ਤੇ ਸੋਸ਼ਲ ਮੀਡੀਆ ਸਨਸੈਸ਼ਨ ਹਾਲ ਹੀ ਵਿੱਚ ਰਿਐਲਟੀ ਸ਼ੋਅ ਖਤਰੋ ਕੇ ਖਿਲਾੜੀ 12 ਵਿੱਚ ਨਜ਼ਰ ਆਈ ਹੈ। ਇਸ ਰਿਐਲਟੀ ਸ਼ੋਅ ਤੋਂ ਬਾਅਦ ਜੰਨਤ ਤ ਜ਼ੁਬੈਰ ਦੇ ਕਿਸਮਤ ਚਮਕ ਗਈ ਹੈ। ਹੁਣ ਜੰਨਤ ਨੇ ਆਪਣੇ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ 'ਚ ਪੈ ਗਏ ਹਨ।

Image Source: Instagram

ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਆਪਣੀ ਖੇਡ ਨੂੰ ਲੈ ਕੇ ਜੰਨਤ ਜ਼ੁਬੈਰ ਸੁਰਖੀਆਂ ਵਿੱਚ ਹੈ। ਉਹ ਸਭ ਤੋਂ ਮਜ਼ਬੂਤ ​​ਮੁਕਾਬਲੇਬਾਜ਼ਾਂ ਵਿੱਚੋਂ ਇੱਕ ਹੈ, ਜੋ ਆਪਣੇ ਸਾਰੇ ਸਟੰਟ ਬਹੁਤ ਵਧੀਆ ਢੰਗ ਨਾਲ ਪੂਰੇ ਕਰ ਰਹੀ ਹੈ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜੰਨਤ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਹ ਕਦੇ ਵੀ ਟੀਵੀ 'ਤੇ ਵਾਪਿਸ ਨਹੀਂ ਆਵੇਗੀ, ਕਿਉਂਕਿ ਉਸ ਦੀ ਯੋਜਨਾ ਫਿਲਮਾਂ 'ਚ ਨਜ਼ਰ ਆਉਣ ਦੀ ਹੈ। ਲੱਗਦਾ ਹੈ, ਹੁਣ ਜਲਦੀ ਹੀ ਉਸ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ।

ਹਾਲ ਹੀ ਵਿੱਚ ਜੰਨਤ ਜ਼ੁਬੈਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਵੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਜੰਨਤ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ।

Image Source: Instagram

ਜੰਨਤ ਜ਼ੁਬੈਰ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜੋ ਉਸ ਦੇ ਕੌਫੀ ਕੱਪ ਦੀ ਹੈ। ਹਾਲਾਂਕਿ ਕੌਫੀ ਕੱਪ ਦੇ ਸਿਖਰ 'ਤੇ ਲਿਖਿਆ 'ਧਰਮਾ 2.0' ਹੋਇਆ ਹੈ। ਧਰਮਾ ਪ੍ਰੋਡਕਸ਼ਨ ਦਾ ਨਾਮ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਕਿ ਕੀ ਉਨ੍ਹਾਂ ਨੂੰ ਕਰਨ ਜੌਹਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਜੰਨਤ ਨੇ ਸਾਈਲੈਂਟ ਦੇ ਇਮੋਜੀ ਵੀ ਬਣਾਏ ਹਨ। ਹਾਲਾਂਕਿ ਜੰਨਤ ਨੇ ਅਜੇ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ।

ਦੱਸਣਯੋਗ ਹੈ ਕਿ ਕਿ ਜੰਨਤ ਤੋਂ ਪਹਿਲਾਂ ਟੀਵੀ ਅਦਾਕਾਰਾ ਸ਼ਰਧਾ ਆਰੀਆ ਅਤੇ ਅਦਾਕਾਰ ਅਰਜੁਨ ਬਿਜਲਾਨੀ ਨੂੰ ਵੀ ਕਰਨ ਜੌਹਰ ਨਾਲ ਬਾਲੀਵੁੱਡ ਇੰਡਸਟਰੀ ਵਿੱਚ ਡੈਬਿਊ ਕਰਨ ਦਾ ਮੌਕਾ ਮਿਲ ਚੁੱਕਾ ਹੈ। ਇਸ ਦੇ ਚੱਲਦੇ ਹੋਏ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਦੋਹਾਂ ਸਿਤਾਰਿਆਂ ਨੂੰ ਕਰਨ ਦੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲਈ ਕਾਸਟ ਕੀਤਾ ਗਿਆ ਹੈ,। ਜਿਸ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ 'ਚ ਹਨ।

Image Source: Instagram

ਹੋਰ ਪੜ੍ਹੋ: ਦੋਸਤਾਂ ਦੇ ਨਾਲ ਚਿੱਲਆਊਟ ਕਰਦੀ ਨਜ਼ਰ ਆਈ ਨੀਤੂ ਕਪੂਰ, ਵੇਖੋ ਤਸਵੀਰਾਂ

ਇਸ ਦੇ ਨਾਲ ਹੀ ਜੰਨਤ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਤੋਂ ਇਲਾਵਾ ਇੱਕ ਪੰਜਾਬੀ ਫਿਲਮ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਆਪਣੀ ਫਿਲਮ ਦਾ ਐਲਾਨ ਨਹੀਂ ਕੀਤਾ ਹੈ। ਹਲਾਂਕਿ ਸੋਸ਼ਲ ਮੀਡੀਆ ਸੈਲੇਬਸ ਵਿੱਚ ਜੰਨਤ ਦਾ ਨਾਂਅ ਟੌਪ 3 ਵਿੱਚ ਆਉਂਦਾ ਹੈ। ਵੱਡੀ ਗਿਣਤੀ ਵਿੱਚ ਫੈਨਜ਼ ਉਸ ਨੂੰ ਸੋਸ਼ਲ ਮੀਡੀਆ ਉੱਤੇ ਫਾਲੋ ਕਰਦੇ ਹਨ।

 

View this post on Instagram

 

A post shared by Jannat Zubair Rahmani (@jannatzubair29)

Related Post