ਕੀ ਅਨੁਸ਼ਕਾ ਰੰਜਨ ਜਲਦ ਹੀ ਬਨਣ ਵਾਲੀ ਹੈ ਮਾਂ? ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਦੱਸੀ ਸੱਚਾਈ

By  Pushp Raj January 10th 2023 02:50 PM -- Updated: January 10th 2023 02:56 PM

Anushka Ranjan Pregnancy romurs: ਅਨੁਸ਼ਕਾ ਰੰਜਨ ਅਤੇ ਆਦਿਤਿਆ ਸੀਲ ਨੂੰ ਬਾਲੀਵੁੱਡ ਦੇ ਸਭ ਤੋਂ ਹੌਟ ਜੋੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਕਸਰ ਇਹ ਦੋਵੇਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਸ਼ਾਨਦਾਰ ਜ਼ਿੰਦਗੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਪ੍ਰਸ਼ੰਸਕ ਵੀ ਇਸ ਜੋੜੀ ਦੀਆਂ ਰੋਮਾਂਟਿਕ ਤਸਵੀਰਾਂ ਨੂੰ ਪਸੰਦ ਕਰਦੇ ਹਨ।

Image Source : Instagram

ਹਾਲ ਹੀ 'ਚ ਅਨੁਸ਼ਕਾ ਅਤੇ ਆਦਿਤਿਆ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਆਪਣੇ ਕਰੀਬੀ ਦੋਸਤਾਂ ਨਾਲ ਦੁਬਈ ਗਏ ਸਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਸਨ ਕਿ ਅਨੁਸ਼ਕਾ ਰੰਜਨ ਪ੍ਰੈਗਨੈਂਟ ਹੈ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ। ਪਰ ਹੁਣ ਇਸ ਜੋੜੇ ਨੇ ਅਜਿਹੀਆਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ।

Image Source : Instagram

ਪ੍ਰੈਗਨੈਂਸੀ ਦੀਆਂ ਅਫਵਾਹਾਂ ਸਾਹਮਣੇ ਆਉਣ ਤੋਂ ਬਾਅਦ, ਅਨੁਸ਼ਕਾ ਅਤੇ ਆਦਿਤਿਆ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹ ਪ੍ਰੈਗਨੈਂਟ ਨਹੀਂ ਹਨ।ਆਪਣੀ ਇੰਸਟਾਗ੍ਰਾਮ ਸਟੋਰੀ 'ਚ ਅਨੁਸ਼ਕਾ ਨੇ ਲਿਖਿਆ, "ਮੇਰੀ ਜ਼ਿੰਦਗੀ ਵਿੱਚ ਇਸ ਸਮੇਂ ਇੱਕ ਹੀ ਬੱਚਾ ਹੈ, ਅਤੇ ਉਹ ਹੈ ਆਦਿਤਿਆ ਸੀਲ। ਅਸੀਂ ਅਜੇ ਪ੍ਰੈਗਨੈਂਟ ਨਹੀਂ ਹਾਂ।"

ਆਦਿਤਿਆ ਸੀਲ ਨੇ ਲਿਖਿਆ ਕਿ ਅਨੁਸ਼ਕਾ ਦੀ ਜ਼ਿੰਦਗੀ 'ਚ ਉਹ ਇਕਲੌਤਾ ਬੱਚਾ ਹੈ। ਦੋਵਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕੋ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਦਿਤਿਆ ਆਪਣੀ ਪਤਨੀ ਅਨੁਸ਼ਕਾ ਦੀ ਗੋਦ 'ਚ ਸਿਰ ਟਿਕਾ ਕੇ ਲੇਟੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਦੀ ਇਸ ਕਿਊਟ ਤਸਵੀਰ ਦੀ ਪ੍ਰਸ਼ੰਸਕਾਂ ਨੇ ਵੀ ਤਾਰੀਫ ਕੀਤੀ ਹੈ।

Image Source : Instagram

ਹੋਰ ਪੜ੍ਹੋ: ਰਿਤਿਕ ਰੌਸ਼ਨ ਅੱਜ ਮਨਾ ਰਹੇ ਨੇ ਆਪਣਾ 49ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਅਨੁਸ਼ਕਾ ਰੰਜਨ ਅਤੇ ਆਦਿਤਿਆ ਸੀਲ ਦੋਵੇਂ ਹੀ ਬੀ-ਟਾਊਨ 'ਚ ਅਕਸਰ ਸੁਰਖੀਆਂ ਬਟੋਰਦੇ ਹਨ। ਸਾਲ 2021 'ਚ ਦੋਵਾਂ ਨੇ ਮੁੰਬਈ 'ਚ ਵਿਆਹ ਕੀਤਾ ਸੀ। ਇਸ ਵਿਆਹ 'ਚ ਅਨੁਸ਼ਕਾ ਦੀ ਦੋਸਤ ਆਲੀਆ ਭੱਟ ਸਮੇਤ ਬਾਲੀਵੁੱਡ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਅਨੁਸ਼ਕਾ ਅਤੇ ਆਦਿਤਿਆ ਦੀ ਪਹਿਲੀ ਮੁਲਾਕਾਤ ਇੱਕ ਫੈਸ਼ਨ ਸ਼ੋਅ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਹਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ। ਅਕਤੂਬਰ 2021 ਵਿੱਚ, ਆਦਿਤਿਆ ਨੇ ਅਨੁਸ਼ਕਾ ਨੂੰ ਪੈਰਿਸ ਵਿੱਚ ਵਿਆਹ ਲਈ ਪ੍ਰਪੋਜ਼ ਕੀਤਾ।

 

View this post on Instagram

 

A post shared by Anush ? (@anushkaranjan)

Related Post