ਕੀ ਆਲੀਆ ਭੱਟ ਜੁੜਵਾ ਬੱਚਿਆਂ ਨੂੰ ਦੇਣ ਜਾ ਰਹੀ ਜਨਮ, ਖਬਰਾਂ ਹੋ ਰਹੀਆਂ ਵਾਇਰਲ

By  Shaminder July 16th 2022 12:01 PM

ਆਲੀਆ ਭੱਟ (Alia Bhatt) ਤੇ ਰਣਬੀਰ ਕਪੂਰ (Ranbir kapoor)  ਨੇ ਬੀਤੇ ਦਿਨ ਮਾਪੇ ਬਣਨ ਦਾ ਐਲਾਨ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਲਗਾਤਾਰ ਇਨ੍ਹਾਂ ਦੇ ਬੱਚੇ ਬਾਰੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਆਲੀਆ ਭੱਟ ਜੁੜਵਾ ਬੱਚਿਆਂ ਨੂੰ ਜਨਮ ਦੇ ਸਕਦੀ ਹੈ । ਇਸ ਬਾਰੇ ਕਈ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਅਦਾਕਾਰ ਰਣਬੀਰ ਕਪੂਰ ਵੀ ਪਿਤਾ ਬਣਨ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ

ਆਲੀਆ ਆਲੀਆ ਵੀ ਕੁਝ ਦਿਨ ਪਹਿਲਾਂ ਆਪਣੀ ਹਾਲੀਵੁੱਡ ਫਿਲਮ ਸਟੋਨ ਆਫ ਹਾਰਟ ਦੀ ਸ਼ੂਟਿੰਗ ਖਤਮ ਕਰਕੇ ਵਾਪਸ ਆਈ ਹੈ। ਇਸ ਦੌਰਾਨ ਏਅਰਪੋਰਟ 'ਤੇ ਆਲੀਆ ਦੇ ਬੇਬੀ ਬੰਪ ਨੂੰ ਦੇਖ ਕੇ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਿਆਹ ਤੋਂ ਮਹਿਜ਼ ਦੋ ਮਹੀਨੇ ਬਾਅਦ ਆਲੀਆ ਦਾ ਵੱਡਾ ਬੇਬੀ ਬੰਪ ਦੇਖ ਕੇ ਹਰ ਕੋਈ ਹੈਰਾਨ ਹੈ ।

ਹੋਰ ਪੜ੍ਹੋ : ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਵਾਇਰਲ ਹੋਇਆ ਨੀਤੂ ਕਪੂਰ ਦਾ ਵੀਡੀਓ, ਜਾਣੋ ਨੂੰਹ ਆਲੀਆ ਭੱਟ ਬਾਰੇ ਕੀ ਕਿਹਾ

ਇਸੇ ਲਈ ਪ੍ਰਸ਼ੰਸਕ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਆਲੀਆ ਜੁੜਵਾ ਬੱਚਿਆਂ ਨੂੰ ਜਨਮ ਦੇ ਸਕਦੀ ਹੈ ।ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਇਸ ਜੋੜੀ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਨਾਂ ਹੀ ਪੀਟੀਸੀ ਪੰਜਾਬੀ ਇਸ ਬਾਰੇ ਕੋਈ ਪੁਸ਼ਟੀ ਕਰ ਰਿਹਾ ਹੈ । ਪਰ ਜੋ ਵੀ ਹੋਵੇ ਜਿੱਥੇ ਇਹ ਜੋੜੀ ਮਾਪੇ ਬਣਨ ਨੂੰ ਲੈ ਕੇ ਐਕਸਾਈਟਡ ਹੈ, ਉੱਥੇ ਹੀ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ।

Alia bhatt Image Source: Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਹਾਲ ਹੀ ‘ਚ ਵਿਆਹ ਹੋਇਆ ਹੈ ਅਤੇ ਇਸ ਵਿਆਹ ‘ਚ ਕੁਝ ਖ਼ਾਸ ਮਹਿਮਾਨ ਹੀ ਸ਼ਾਮਿਲ ਹੋਏ ਸਨ । ਇਸ ਤੋਂ ਪਹਿਲਾਂ ਰਣਬੀਰ ਕਪੂਰ ਦੀਪਿਕਾ ਪਾਦੂਕੋਣ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ਅਤੇ ਉਨ੍ਹਾਂ ਦਾ ਨਾਮ ਕੈਟਰੀਨਾ ਕੈਫ ਦੇ ਨਾਲ ਵੀ ਜੁੜਿਆ ਸੀ । ਪਰ ਦੋਹਾਂ ਦੇ ਨਾਲ ਹੀ ਉਨ੍ਹਾਂ ਦਾ ਬ੍ਰੇਕ ਅੱਪ ਹੋ ਗਿਆ । ਦੀਪਿਕਾ ਨੇ ਰਣਵੀਰ ਸਿੰਘ ਨੂੰ ਜਦੋਂਕਿ ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨੂੰ ਆਪਣਾ ਹਮਸਫਰ ਚੁਣ ਲਿਆ ।

 

View this post on Instagram

 

A post shared by Alia Bhatt ?☀️ (@aliaabhatt)

Related Post